ਤਹਿਰਾਨ - ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੰਗਲਵਾਰ ਨੂੰ ਆਖਿਆ ਕਿ 41 ਸਾਲ ਬਾਅਦ ਵੀ ਅਮਰੀਕਾ ਇਸਲਾਮਕ ਕ੍ਰਾਂਤੀ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ ਹੈ। ਰੂਹਾਨੀ ਨੇ ਤਹਿਰਾਨ ਵਿਚ ਇਕ ਰੈਲੀ ਵਿਚ ਆਖਿਆ ਕਿ ਅਮਰੀਕਾ ਇਕ ਮਹਾਨ ਰਾਸ਼ਟਰ ਦੀ ਜਿੱਤ ਨੂੰ ਹੋਰ ਅਤੇ ਇਸ ਜ਼ਮੀਨ ਤੋਂ ਇਕ ਮਹਾਸ਼ਕਤੀ ਨੂੰ ਖਦੇਡ਼ੇ ਜਾਣ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ। ਸਾਲ 1979 ਵਿਚ ਈਰਾਨ ਦੇ ਸ਼ਾਹ ਦਾ ਤਖਤਾ ਪਲਟ ਕੀਤੇ ਜਾਣ ਅਤੇ ਇਸਲਾਮਕ ਗਣਤੰਤਰ ਵੀ ਸਥਾਪਨਾ ਦੀ ਵਰ੍ਹੇਗੰਢ ਮੌਕੇ 'ਤੇ ਰੂਹਾਨੀ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਇਹ ਆਖਿਆ। ਉਨ੍ਹਾਂ ਆਖਿਆ ਕਿ 41 ਸਾਲ ਤੱਕ ਇਸ ਧਰਤੀ 'ਤੇ ਵਾਪਸ ਆਉਣ ਦਾ ਖਿਆਲ ਦਿਖਾਉਣਾ ਉਨ੍ਹਾਂ ਦੇ ਲਈ ਸੁਭਾਵਿਕ ਹੈ ਕਿਉਂਕਿ ਉਹ ਜਾਣਦੇ ਹਨ ਕਿ ਅਸੀਂ ਸਭ ਤੋਂ ਤਾਕਤਵਰ ਦੇਸ਼ਾਂ ਵਿਚੋਂ ਇਕ ਹਾਂ।
ਰੂਹਾਨੀ ਤਹਿਰਾਨ ਦੇ ਆਜ਼ਾਦੀ ਸਕੁਆਇਰ ਵਿਚ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਅਮਰੀਕਾ ਅਤੇ ਈਰਾਨ ਵਿਚਾਲੇ 1979 ਤੋਂ ਹੀ ਤਣਾਅ ਹੈ ਜਦ ਅਮਰੀਕਾ ਸਮਰਥਿਤ ਸ਼ਾਹ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ। ਪ੍ਰਦਰਸ਼ਨਾਂ ਵਿਚਾਲੇ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸੀ। ਉਸੇ ਸਾਲ ਨਵੰਬਰ ਵਿਚ ਤਣਾਅ ਚਰਮ 'ਤੇ ਪਹੁੰਚ ਗਿਆ ਜਦ ਕੱਟਡ਼ਪੰਥੀਆਂ ਵਿਦਿਆਰਥੀਆਂ ਨੇ ਸ਼ਾਹ ਦੇ ਹਵਾਲਗੀ ਦੀ ਮੰਗ ਕਰਦੇ ਹੋਏ ਤਹਿਰਾਨ ਵਿਚ ਅਮਰੀਕੀ ਦੂਤਘਰ ਵਿਚ 52 ਲੋਕਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ 444 ਦਿਨਾਂ ਤੱਕ ਰੋਕੇ ਰੱਖਿਆ। ਇਸ ਤੋਂ ਬਾਅਦ ਇਕ ਵਾਰ ਫਿਰ 2018 ਵਿਚ ਦੋਹਾਂ ਵਿਚਾਲੇ ਤਣਾਤਣੀ ਵਧ ਗਈ ਜਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਪਾਸਡ਼ ਤਰੀਕੇ ਨਾਲ ਸਮਝੌਤੇ ਤੋਂ ਵੱਖ ਹੋ ਗਏ। ਰੂਹਾਨੀ ਨੇ ਆਖਿਆ ਕਿ ਪਿਛਲੇ 2 ਸਾਲਾਂ ਵਿਚ ਅਮਰੀਕਾ ਨੇ ਸਾਡੇ ਪਿਆਰੇ ਲੋਕਾਂ, ਸਾਡੇ ਸਾਰੇ ਕਾਰੋਬਾਰ, ਨਿਰਯਾਤ-ਆਯਾਤ 'ਤੇ ਇੰਨਾ ਦਬਾਅ ਬਣਾਇਆ ਹੈ ਕਿ ਸਾਡੇ ਲੋਕਾਂ ਦਾ ਸਬਰ ਜਵਾਬ ਦੇ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਪਰ ਅਮਰੀਕੀ, ਈਰਾਨੀ ਲੋਕਾਂ ਦੀ ਮਹਾਨਤਾ ਨੂੰ ਨਹੀਂ ਸਮਝਦੇ। ਉਨ੍ਹਾਂ ਆਖਿਆ ਕਿ ਅਮਰੀਕਾ ਨੂੰ ਲੱਗਦਾ ਹੈ ਕਿ ਉਹ 41 ਸਾਲ ਪੁਰਾਣੀ ਸੱਭਿਅਤਾ ਦਾ ਸਾਹਮਣਾ ਕਰ ਰਿਹਾ ਹੈ ਪਰ ਨਹੀਂ, ਅਮਰੀਕਾ ਹਜ਼ਾਰਾਂ ਸਾਲਾਂ ਦੀ ਈਰਾਨੀ ਸੱਭਿਅਤਾ ਦਾ ਸਾਹਮਣਾ ਕਰ ਰਿਹਾ ਹੈ।
ਬਿ੍ਰਟੇਨ : ਫਲੈਟ 'ਚ ਅਰੁਣਾਚਲ ਦੇ ਸਾਬਕਾ CM ਦੇ ਪੁੱਤਰ ਦੀ ਮਿਲੀ ਲਾਸ਼
NEXT STORY