ਅਲਾਸਕਾ — ਅਮਰੀਕਾ ਦੇ 2 ਜੈੱਟ ਜਹਾਜ਼ਾਂ ਨੇ ਅਲਾਸਕਾ ਦੇ ਤੱਟ 'ਤੇ ਰੂਸ ਦੇ ਬੰਬਰ ਜਹਾਜ਼ਾਂ ਦੀ ਪਛਾਣ ਕੀਤੀ ਹੈ। ਰੂਸ ਦੇ TU-95 'ਬੀਅਰ' ਬਾਮਰਸ ਅਲਾਸਕਾ ਦੇ ਪੱਛਮੀ ਤੱਟ 'ਤੇ ਏਅਰ ਡਿਫੇਂਸ ਆਈਡੇਂਟੀਫਿਕੇਸ਼ਨ ਜ਼ੋਨ 'ਚ ਉਡਾਣ ਭਰਦੇ ਨਜ਼ਰ ਆਏ, ਇਹ ਘਟਨਾ ਸਵੇਰੇ 10 ਵਜੇ ਦੀ ਹੈ। ਇਹ ਜਾਣਕਾਰੀ ਨਾਰਥ ਅਮਰੀਕਨ ਏਅਰੋਸਪੇਸ ਡਿਫੇਂਸ ਕਮਾਂਡ ਦੇ ਬੁਲਾਰੇ ਨੇ ਦਿੱਤੀ ਹੈ।
ਇਕ ਟੀ. ਵੀ. ਚੈਨਲ ਨੂੰ ਦਿੱਤੇ ਗਏ ਬਿਆਨ 'ਚ ਬੁਲਾਰੇ ਨੇ ਦੱਸਿਆ, 'ਅਲਾਸਕਾ ਦੇ NORAD F-22' ਲੜਾਕੂ ਜਹਾਜ਼ਾਂ ਨੇ ਰੂਸ ਦੇ ਬੰਬਾਰ ਜਹਾਜ਼ਾਂ ਨੂੰ ਦੇਖਿਆ ਅਤੇ ਉਨ੍ਹਾਂ ਦੀ ਪਛਾਣ ਕੀਤੀ। ਅਮਰੀਕੀ ਜਹਾਜ਼ਾਂ ਨੇ ਰੂਸ ਦੇ ਬੰਬਾਰ ਜਹਾਜ਼ਾਂ ਦਾ ਪਿੱਛਾ ਕੀਤਾ ਅਤੇ ਉਸ ਖੇਤਰ ਤੋਂ ਬਾਹਰ ਕੱਢ ਦਿੱਤਾ। ਉਹ ਜਹਾਜ਼ ਫਿਰ ਵਾਪਸ ਅਮਰੀਕੀ ਡਿਫੇਂਸ ਦੇ ਖੇਤਰ 'ਚ ਐਂਟਰ ਨਹੀਂ ਹੋਏ।
ਰੂਸ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਤੋਂ ਨਿਊਜ਼ ਏਜੰਸੀ RIA ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਏਅਰੋਸਪੇਸ 'ਚ ਰੂਸ ਦੇ ਜਹਾਜ਼ਾਂ ਦਾ 2 F-22 ਜਹਾਜ਼ਾਂ ਨੇ ਪਿੱਛਾ ਕੀਤਾ। ਰੂਸੀ ਫੌਜ ਨੇ ਬਿਆਨ 'ਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਜਹਾਜ਼ ਰੂਸ ਦੇ ਜਹਾਜ਼ਾਂ ਤੋਂ 100 ਮੀਟਰ ਦੂਰੀ 'ਤੇ ਹੀ ਰਹੇ। ਜ਼ਿਕਰਯੋਗ ਹੈ ਕਿ ਈਰਾਨ 'ਚ ਸਖਤ ਕੈਮੀਕਲ ਹਮਲੇ ਤੋਂ ਬਾਅਦ ਅਮਰੀਕਾ ਅਤੇ ਰੂਸ ਦੇ ਰਿਸ਼ਤੇ ਗਰਮਾ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਰੂਸ ਦੇ ਨਾਲ ਸਬੰਧ ਸਭ ਤੋਂ ਬੁਰੇ ਦੌਰ 'ਚ ਹਨ।
ਦੇਹ ਵਪਾਰ ਦੇ ਦੋਸ਼ 'ਚ ਦਲਾਲ ਸਮੇਤ ਦੋ ਲੜਕੀਆਂ ਕਾਬੂ
NEXT STORY