ਵਾਸ਼ਿੰਗਟਨ - ਅਮਰੀਕਾ ਨੇ ਸਾਰੇ ਐੱਚ.-1ਬੀ. ਅਤੇ ਐੱਚ.-4 ਵੀਜ਼ਾ ਬਿਨੈਕਾਰਾਂ ਦੀ ਜਾਂਚ ਨੂੰ ਸਖ਼ਤ ਕਰ ਦਿੱਤਾ ਹੈ। ਹੁਣ 15 ਦਸੰਬਰ ਤੋਂ ਵੀਜ਼ਾ ਪ੍ਰਕਿਰਿਆ ਵਿਚ ਆਨਲਾਈਨ ਅਤੇ ਸੋਸ਼ਲ ਮੀਡੀਆ ਦੀ ਜਾਂਚ ਵੀ ਸ਼ਾਮਲ ਕਰ ਦਿੱਤੀ ਗਈ ਹੈ। ਇਹ ਨਿਯਮ ਦੁਨੀਆ ਭਰ ਦੇ ਸਾਰੇ ਦੇਸ਼ਾਂ ਦੇ ਬਿਨੈਕਾਰਾਂ ’ਤੇ ਲਾਗੂ ਹੋਵੇਗਾ। ਭਾਰਤ ਵਿਚ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਕਿ ਇਹ ਕਦਮ ਐੱਚ.-1ਬੀ. ਵੀਜ਼ਾ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਇਸ ਫੈਸਲੇ ਤੋਂ ਬਾਅਦ ਭਾਰਤ ਵਿਚ ਹਜ਼ਾਰਾਂ ਬਿਨੈਕਾਰਾਂ ਲਈ ਤੈਅ ਕੀਤੇ ਗਏ ਵੀਜ਼ਾ ਇੰਟਰਵਿਊ ਮੁਲਤਵੀ ਕਰ ਦਿੱਤੇ ਗਏ ਹਨ। ਬਹੁਤ ਸਾਰੇ ਇੰਟਰਵਿਊ ਹੁਣ ਮਾਰਚ ਤੋਂ ਮਈ ਲਈ ਮੁੜ ਤੈਅ ਕੀਤੇ ਗਏ ਹਨ। ਇਸ ਕਾਰਨ ਉਹ ਲੋਕ ਜ਼ਿਆਦਾ ਪ੍ਰੇਸ਼ਾਨ ਹਨ, ਜੋ ਪਹਿਲਾਂ ਹੀ ਭਾਰਤ ਆ ਚੁੱਕੇ ਹਨ ਅਤੇ ਵੀਜ਼ਾ ਦੀ ਘਾਟ ਕਾਰਨ ਅਮਰੀਕਾ ਵਾਪਸ ਜਾਣ ’ਚ ਅਸਮਰੱਥ ਹਨ।
PAK ਫ਼ੌਜ ਮੁਖੀ ਮੁਨੀਰ ਦਾ ਵੱਡਾ ਦਾਅਵਾ: ਆਪਣੀ ਵਿਕਸਤ ਕੀਤੀ ਤਕਨੀਕ ਰਾਹੀਂ ਭਾਰਤ ਖ਼ਿਲਾਫ਼ ਜੰਗ 'ਚ ਦਿਖਾਈ ਤਾਕਤ
NEXT STORY