ਵਾਸ਼ਿੰਗਟਨ - ਅਮਰੀਕਾ ਅਗਲੇ ਸਾਲ ਈਰਾਨ ਖਿਲਾਫ ਪਾਬੰਦੀਆਂ ਨੂੰ ਹੋਰ ਵਧਾਵੇਗਾ। ਈਰਾਨ ਖਿਲਾਫ ਅਮਰੀਕਾ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੇ ਆਰਥਿਕ ਅਤੇ ਹੋਰ ਪਾਬੰਦੀਆਂ ਲਾ ਰੱਖੀਆਂ ਹਨ। ਈਰਾਨ ਦੇ ਲਈ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਬ੍ਰਾਇਨ ਹੁਕ ਨੇ ਸੋਮਵਾਰ ਨੂੰ ਇਕ ਪੱਤਰਕਾਰ ਸੰਮੇਲਨ ਦੌਰਾਨ ਆਖਿਆ ਕਿ ਸਾਲ 2020 'ਚ ਈਰਾਨ ਖਿਲਾਫ ਸਾਡੇ ਪਾਬੰਦੀਆਂ 'ਚ ਵਾਧਾ ਹੋਵੇਗਾ।
ਹੁਕ ਦੇ ਇਸ ਬਿਆਨ ਤੋਂ ਪਹਿਲਾਂ ਅਮਰੀਕਾ ਨੇ ਇਰਾਕ ਅਤੇ ਸੀਰੀਆ 'ਚ ਈਰਾਨੀ ਸਮਰਥਕ ਲੜਾਕਿਆਂ ਕਟੈਬ ਹਿਜ਼ਬੁਲੱਾਹ ਖਿਲਾਫ ਰੱਖਿਆਤਮਕ ਹਵਾਈ ਹਮਲੇ ਕੀਤੇ ਸਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਰਾਕ ਦੇ ਕਿਰਕੁਕ ਸ਼ਹਿਰ ਦੇ ਨੇੜੇ ਇਕ ਟਿਕਾਣੇ 'ਤੇ ਕੀਤੇ ਗਏ ਹਮਲੇ 'ਚ ਇਕ ਅਮਰੀਕੀ ਜਵਾਨ ਦੀ ਮੌਤ ਹੋ ਗਈ ਸੀ ਅਤੇ 4 ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਅਮਰੀਕਾ ਨੇ ਇਸ ਦਾ ਬਦਲਾ ਲੈਂਦੇ ਹੋਏ ਕਟੈਬ ਹਿਜ਼ਬੁਲੱਾਹ ਦੇ 5 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ।
ਪੋਰਨ ਸਟਾਰ ਨੂੰ ਪਾਕਿ ਸੈਨੇਟਰ ਨੇ ਦੱਸਿਆ ਸੀ.ਏ.ਏ. ਦੇ ਪ੍ਰਦਰਸ਼ਨਕਾਰੀ, ਹੋਏ ਟ੍ਰੋਲ
NEXT STORY