ਨਿਊਜਰਸੀ (ਰਾਜ ਗੋਗਨਾ)- ਬੀਤੇ ਸਾਲ ਨਿਊਜਰਸੀ ਸੂਬੇ ਦੇ ਐਬਸੇਕਨ ਵਿੱਚ ਇੱਕ ਵਿਅਕਤੀ ਵੱਲੋਂ ਪਾਰਕ ਕੀਤੀ ਕਾਰ ਨਾਲ ਟੱਕਰ ਮਾਰ ਦਿੱਤੀ ਗਈ ਸੀ। ਇਸ ਹਾਦਸੇ ਵਿਚ ਕਾਰ ਵਿਚ ਸੁੱਤੇ ਬੱਚੇ ਦੀ ਮੌਤ ਹੋ ਗਈ। ਲੰਘੀ ਜੁਲਾਈ ਵਿੱਚ ਐਟਲਾਂਟਿਕ ਕਾਉਂਟੀ ਵਿੱਚ ਇੱਕ 8 ਸਾਲ ਦੇ ਮੁੰਡੇ ਦੀ ਮੌਤ ਹੋ ਜਾਣ ਵਾਲੇ ਇੱਕ ਹਾਦਸੇ ਦੇ ਸਬੰਧ ਵਿੱਚ ਪੁਲਸ ਨੇ ਹੁਣ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਨੂੰ ਦੋਸ਼ੀ ਠਹਿਰਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਜੈ ਸ਼੍ਰੀ-ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਅਮਰੀਕਾ, 350 ਕਾਰਾਂ ਨਾਲ ਭਾਰਤੀਆਂ ਨੇ ਕੱਢੀ ਰੈਲੀ (ਵੀਡੀਓ)
ਮਾਰੇ ਗਏ ਬੱਚੇ ਦਾ ਨਾਂ ਜੇਵੀਅਰ ਵੇਲੇਜ਼ ਹੈ। ਇਹ ਹਾਦਸਾ 25 ਸਾਲਾ ਐਡਵਰਡ ਜੌਹਨਸਟਨ ਨੇ 23 ਜੁਲਾਈ ਨੂੰ ਐਬਸੇਕਨ ਵਿੱਚ ਵ੍ਹਾਈਟ ਹਾਰਸ ਪਾਈਕ (ਰੂਟ 30) 'ਤੇ ਕੀਤਾ ਜਦੋਂ ਉਸ ਨੇ 1995 ਹੌਂਡਾ ਨੂੰ ਕਥਿਤ ਤੌਰ 'ਤੇ ਟੱਕਰ ਮਾਰ ਦਿੱਤੀ। ਬੱਚਾ, ਜੋ ਆਪਣੇ ਪਿਤਾ ਨਾਲ ਮੱਛੀ ਫੜਨ ਦੀ ਯਾਤਰਾ 'ਤੇ ਸੀ, ਹਾਦਸੇ ਦੇ ਸਮੇਂ ਉਹ ਕਾਰ 'ਚ ਸੌਂ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕਾਰ ਚਾਲਕ ਸਵੇਰੇ ਹੀ ਨਸ਼ੇ 'ਚ ਸੀ ਅਤੇ ਤੇਜ਼ ਰਫਤਾਰ 'ਚ ਸੀ ਜਦੋਂ ਉਸ ਨੇ ਆਪਣੀ ਗੱਡੀ ਪਾਰਕਿੰਗ ਵਿੱਚ ਖੜ੍ਹੀ ਕਾਰ ਨਾਲ ਟਕਰਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ : ਵਿਆਹ ਸਮਾਗਮ ਦੌਰਾਨ ਡਿੱਗੀ ਸਦੀਆਂ ਪੁਰਾਣੀ ਇਮਾਰਤ ਦੀ ਛੱਤ, 30 ਲੋਕ ਜ਼ਖਮੀ
NEXT STORY