ਵਾਸ਼ਿੰਗਟਨ— ਅਮਰੀਕੀ ਏਅਰਲਾਈਨਜ਼ ਨੇ ਜਹਾਜ਼ ਵਿਚ ਇਕ ਔਰਤ ਨਾਲ ਮਾੜਾ ਸਲੂਕ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਏਅਰਲਾਈਨਜ਼ ਨੇ ਆਪਣੇ ਇਕ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਦਰਅਸਲ ਇਸ ਘਟਨਾ ਦਾ ਵੀਡੀਓ ਫੇਸਬੁੱਕ 'ਤੇ ਇਕ ਯਾਤਰੀ ਵਲੋਂ ਪੋਸਟ ਕੀਤਾ ਗਿਆ ਸੀ, ਜਿਸ 'ਚ ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ਵਿਚਾਲੇ ਹੋਈ ਝੜਪ ਨੂੰ ਦਿਖਾਇਆ ਗਿਆ ਹੈ। ਔਰਤ ਆਪਣੇ ਬੱਚਿਆਂ ਅਤੇ ਬੇਬੀ ਸਟਾਰਲਰ (ਬੱਚਿਆਂ ਨੂੰ ਸੈਰ ਕਰਾਉਣ ਵਾਲੀ ਦੀ ਬੱਘੀ) ਲੈ ਕੇ ਸਵਾਰ ਹੋਈ ਸੀ। ਇਸ ਘਟਨਾ 'ਚ ਔਰਤ ਵਲੋਂ ਜਹਾਜ਼ 'ਚ ਸਟਾਰਲਰ ਲੈ ਜਾਣ ਕਾਰਨ ਵਿਵਾਦ ਹੋ ਗਿਆ। ਵੀਡੀਓ 'ਚ ਇਕ ਔਰਤ ਜਹਾਜ਼ 'ਚ ਸਵਾਰ ਹੈ ਅਤੇ ਉਹ ਬੱਚੇ ਨੂੰ ਚੁੱਕ ਕੇ ਰੋ ਰਹੀ ਹੈ। ਔਰਤ ਖੜ੍ਹੀ ਹੈ ਅਤੇ ਉਹ ਜਹਾਜ਼ ਦੇ ਕਰਮਚਾਰੀ ਨੂੰ ਕਹਿ ਰਹੀ ਹੈ, 'ਪਲੀਜ਼ ਮੇਰਾ ਸਟਾਰਲਰ ਵਾਪਸ ਕਰ ਦਿਓ।' ਇਸ ਵੀਡੀਓ ਨੂੰ ਸੁਰਨੇ ਨਾਂ ਦੇ ਵਿਅਕਤੀ ਨੇ ਪੋਸਟ ਕੀਤਾ।
ਵੀਡੀਓ 'ਚ ਏਅਰਲਾਈਨਜ਼ ਦਾ ਇਕ ਕਰਮਚਾਰੀ ਔਰਤ ਤੋਂ ਸਟਾਰਲਰ ਖੋਹ ਕੇ ਉਸ ਨਾਲ ਔਰਤ ਨੂੰ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਕਰਮਚਾਰੀ ਨੇ ਔਰਤ 'ਤੇ ਜਦੋਂ ਹਮਲਾ ਕੀਤਾ, ਤਾਂ ਉਸ ਦਾ ਬੱਚਾ ਵਾਲ-ਵਾਲ ਬਚ ਗਿਆ। ਫਿਰ ਉਕਤ ਕਰਮਚਾਰੀ ਨੇ ਇਕ ਯਾਤਰੀ ਨਾਲ ਲੜਨ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਔਰਤ ਦੇ ਪੱਖ 'ਚ ਖੜ੍ਹੀ ਹੋਈ।। ਵੀਡੀਓ ਪੋਸਟ ਕਰਨ ਵਾਲੇ ਯਾਤਰੀ ਨੇ ਹੋਰ ਸਟਾਫ ਮੈਂਬਰਾਂ ਨੂੰ ਪੁੱਛਿਆ ਕਿ ਕੀ ਉਹ ਇਕ ਅਮਰੀਕਨ ਏਅਰਲਾਈਨਜ਼ ਦਾ ਕਰਮਚਾਰੀ ਹੈ? ਮੈਂ ਉਸ ਦਾ ਨਾਂ ਜਾਣਨਾ ਚਾਹੁੰਦਾ ਹਾਂ।
ਇਹ ਘਟਨਾ ਸ਼ੁੱਕਰਵਾਰ ਨੂੰ ਸੈਨ ਫਰਾਂਸਿਸਕੋ ਤੋਂ ਡਲਾਸ ਜਾ ਰਹੀ ਫਲਾਈਟ ਨੰਬਰ-591 'ਚ ਵਾਪਰੀ ਸੀ। ਏਅਰਲਾਈਨਜ਼ ਦੀ ਮਹਿਲਾ ਬੁਲਾਰਾ ਲੇਸਲੀ ਸਕਾਟ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰਲਾਈਨਜ਼ ਵਲੋਂ ਇਕ ਬਿਆਨ ਜਾਰੀ ਕਰ ਕੇ ਇਸ ਘਟਨਾ ਨੂੰ ਲੈ ਕੇ ਦੁੱਖ ਜ਼ਾਹਰ ਕੀਤਾ ਗਿਆ।
ਸਿੱਖ ਵਿਰਾਸਤ ਮਹੀਨੇ ਦੇ ਜਸ਼ਨਾਂ ਲਈ ਕੈਨੇਡਾ 'ਚ ਰਵੀ ਸਿੰਘ, ਸੰਗਤ ਨਾਲ ਕੀਤੀ ਮੁਲਾਕਾਤ
NEXT STORY