ਵਾਸ਼ਿੰਗਟਨ(ਭਾਸ਼ਾ)— ਏਸ਼ੀਆ ਮਾਮਲਿਆਂ ਦੀ ਸੀਨੀਅਰ ਅਮਰੀਕੀ ਡਿਪਲੋਮੈਟ ਸੂਜੈਨ ਥਾਰਟਨ ਜੁਲਾਈ ਦੇ ਅੰਤ ਵਿਚ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਜਾਏਗੀ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੀਥਰ ਨੌਰਟ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਥਾਰਟਨ ਅਜਿਹੇ ਸਮੇਂ ਵਿਚ ਸੇਵਾ ਮੁਕਤ ਹੋ ਰਹੀ ਹੈ, ਜਦੋਂ ਉਤਰੀ ਕੋਰੀਆ ਅਤੇ ਚੀਨ ਨਾਲ ਅਮਰੀਕਾ ਦੀ ਅਹਿਮ ਗੱਲਬਾਤ ਜਾਰੀ ਹੈ। ਬਿਆਨ ਮੁਤਾਬਕ ਪੂਰਬੀ ਏਸ਼ੀਆਈ ਅਤੇ ਪ੍ਰਸ਼ਾਂਤ ਮਾਮਲਿਆਂ ਲਈ ਕਾਰਜਵਾਹਕ ਸਹਾਇਕ ਵਿਦੇਸ਼ ਮੰਤਰੀ ਸੁਜੈਨ ਥਾਰਟਨ ਨੇ ਜੁਲਾਈ ਦੇ ਅੰਤ ਵਿਚ ਵਿਦੇਸ਼ ਸੇਵਾ ਤੋਂ ਸੇਵਾ ਮੁਕਤ ਹੋਣ ਦੇ ਆਪਣੇ ਫੈਸਲੇ ਦੀ ਘੋਸ਼ਣਾ ਕੀਤੀ ਹੈ।
ਟਰੰਪ 9 ਜੁਲਾਈ ਨੂੰ ਸੁਪਰੀਮ ਕੋਰਟ ਦੇ ਜੱਜ ਲਈ ਉਮੀਦਵਾਰਾਂ ਦਾ ਕਰਨਗੇ ਐਲਾਨ
NEXT STORY