ਸੈਕਰਾਮੈਂਟੋ/ਅਮਰੀਕਾ (ਭਾਸ਼ਾ) : ਇਕ ਸੰਘੀ ਜੱਜ ਨੇ ਬੰਦੂਕਾਂ ’ਤੇ ਕੈਲੀਫੋਰਨੀਆ ਵਿਚ ਲੱਗੀ 3 ਦਹਾਕੇ ਪੁਰਾਣੀ ਪਾਬੰਦੀ ਨੂੰ ਸ਼ੁੱਕਰਵਾਰ ਨੂੰ ਹਟਾਉਂਦੇ ਹੋਏ ਕਿਹਾ ਕਿ ਇਹ ਹਥਿਆਰ ਰੱਖਣ ਦੇ ਸੰਵਿਧਾਨਕ ਅਧਿਕਾਰ ਦਾ ਉਲੰਘਣ ਕਰਦਾ ਹੈ। ਸੈਨ ਡਿਏਗੋ ਦੇ ਯੂ.ਐਸ. ਜ਼ਿਲ੍ਹਾ ਜੱਜ ਰੋਜਰ ਬੇਨਿਟੇਜ ਨੇ ਹੁਕਮ ਵਿਚ ਕਿਹਾ ਕਿ ਫ਼ੌਜ ਦੀ ਸ਼ੈਲੀ ਵਾਲੀ ਗੈਰ-ਕਾਨੂੰਨੀ ਰਾਈਫਲਾਂ ਦੀ ਸਰਕਾਰ ਦੀ ਪਰਿਭਾਸ਼ਾ ਕੈਲੀਫੋਰਨੀਆ ਦੇ ਕਾਨੂੰਨ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਗੈਰ-ਕਾਨੂੰਨੀ ਰੂਪ ਨਾਲ ਹਥਿਆਰ ਰੱਖਣ ਤੋਂ ਵਾਂਝਾ ਕਰਦੀ ਹੈ, ਜਦੋਂਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਹੋਰ ਜ਼ਿਆਦਾਤਰ ਸੂਬਿਆਂ ਵਿਚ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ।
ਉਨ੍ਹਾਂ ਨੇ ਇਸ ਕਾਨੂੰਨ ਨੂੰ ਸਥਾਈ ਰੂਪ ਨਾਲ ਰੱਦ ਕਰਨ ਦਾ ਹੁਕਮ ਦਿੱਤਾ ਪਰ ਇਸ ’ਤੇ 30 ਦਿਨਾਂ ਦੀ ਰੋਕ ਲਗਾ ਦਿੱਤੀ ਤਾਂ ਕਿ ਸੂਬੇ ਦੇ ਅਟਾਰਨੀ ਜਨਰਲ ਰੋਬ ਬੋਂਟਾ ਨੂੰ ਅਪੀਲ ਕਰਨ ਦਾ ਸਮਾਂ ਮਿਲ ਸਕੇ। ਗਵਰਨਰ ਗੈਵਿਨ ਨਿਊਸਮ ਨੇ ਇਸ ਫ਼ੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ‘ਜਨ ਸੁਰੱਖਿਆ ਅਤੇ ਨਿਰਦੋਸ਼ ਕੈਲੀਫੋਰਨੀਆ ਵਾਸੀਆਂ ਦੀ ਜ਼ਿੰਦਗੀਆਂ ਲਈ ਸਿੱਧਾ ਖ਼ਤਰਾ ਹੈ।’ ਕੈਲੀਫੋਰਨੀਆ ਵਿਚ ਅਸਾਲਟ ਹਥਿਆਰਾਂ ’ਤੇ ਸਭ ਤੋਂ ਪਹਿਲਾਂ 1989 ਵਿਚ ਪਾਬੰਧੀ ਲਗਾਈ ਗਈ ਸੀ ਅਤੇ ਉਦੋਂ ਤੋਂ ਇਸ ਵਿਚ ਕਈ ਵਾਰ ਸੋਧ ਕੀਤੇ ਗਏ। ਸੂਬੇ ਦੇ ਅਟਾਰਨੀ ਜਨਰਲ ਦਫ਼ਤਰ ਨੇ ਦਲੀਲ ਦਿੱਤੀ ਕਿ ਅਸਾਟਲ ਹਥਿਆਰਾਂ ਨੂੰ ਕਾਨੂੰਨ ਵਿਚ ਹੋਰ ਹਥਿਆਰਾਂ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਦੱਸਿਆ ਗਿਆ ਹੈ ਅਤੇ ਇਨ੍ਹਾਂ ਦਾ ਅਪਰਾਧਾਂ, ਸਮੂਹਕ ਗੋਲੀਬਾਰੀ ਅਤੇ ਕਾਨੂੰਨ ਪਰਿਵਰਤਨ ਖ਼ਿਲਾਫ਼ ਜ਼ਿਆਦਾ ਇਸਤੇਮਾਲ ਹੁੰਦਾ ਹੈ।
ਨਸ਼ੀਲੇ ਪਦਾਰਥਾਂ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਅਤੇ ਅਮਰੀਕਾ ਕਰਨਗੇ ਸਹਿਯੋਗ
NEXT STORY