ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਅਧਿਕਾਰੀ ਚੀਨ ਦੀ ਪ੍ਰਮੁੱਖ ਤਕਨਾਲੋਜੀ ਕੰਪਨੀ ਹੁਵੇਈ (Huawei) ਦੀ ਅਪਰਾਧਿਕ ਜਾਂਚ ਕਰ ਰਹੇ ਹਨ। ਇਸ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਹੀ ਕੰਪਨੀ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ। ਇਕ ਅੰਗਰੇਜ਼ੀ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਨਿਆਂ ਵਿਭਾਗ ਹੁਵੇਈ ਦੇ ਅਮਰੀਕੀ ਕਾਰੋਬਾਰੀ ਹਿੱਸੇਦਾਰਾਂ ਦੀਆਂ ਗੁਪਤ ਜਾਣਕਾਰੀਆਂ ਦੀ ਚੋਰੀ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ।
ਨਿਆਂ ਵਿਭਾਗ ਨੇ ਇਸ ਖਬਰ 'ਤੇ ਕਿਸੇ ਤਰ੍ਹਾਂ ਦੀ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਉੱਥੇ ਹੁਵੇਈ ਨੇ ਵੀ ਇਸ ਮੁੱਦੇ 'ਤੇ ਕੋਈ ਬਿਆਨ ਨਹੀਂ ਦਿੱਤਾ। ਇਸ ਕਦਮ ਨਾਲ ਅਮਰੀਕਾ ਅਤੇ ਚੀਨ ਵਿਚਕਾਰ ਤਣਾਅ ਹੋਰ ਵੱਧ ਸਕਦਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੀ ਹਵਾਲਗੀ ਅਪੀਲ 'ਤੇ ਕੈਨੇਡਾ ਵਿਚ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਨਝਾਊ ਦੀ ਗ੍ਰਿਫਤਾਰੀ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਦੀ ਸਥਿਤੀ ਪੈਦਾ ਹੋ ਗਈ ਸੀ।
ਆਸਟ੍ਰੇਲੀਆ : ਹਾਈਵੇਅ 'ਤੇ ਪਲਟੀ ਬੱਸ, ਇਕ ਜ਼ਖਮੀ
NEXT STORY