ਵਾਸ਼ਿੰਗਟਨ (ਬਿਊਰੋ): ਪੋਸ਼ਕ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਜ਼ਿਆਦਾਤਰ ਲੋਕ ਮਾਂਸਾਹਾਰੀ ਭੋਜਨ ਖਾਂਦੇ ਹਨ। ਹੁਣ ਅਮਰੀਕੀ ਵਿਗਿਆਨੀਆਂ ਦੀ ਇਕ ਟੀਮ ਨੇ ਖਾਣੇ ਦੀ ਇਕ ਕਿੱਟ ਤਿਆਰ ਕੀਤੀ ਹੈ। ਇਸ ਕਿੱਟ ਨੂੰ ਓਰੋਬੋਰੋਸ (Ouroboros) ਨਾਮ ਦਿੱਤਾ ਗਿਆ ਹੈ। ਇਸ ਕਿੱਟ ਦੀ ਮਦਦ ਨਾਲ ਖਪਤਕਾਰ ਵਿਅਕਤੀ ਦੇ ਸੈੱਲਾਂ ਦੀ ਮਦਦ ਨਾਲ ਖਾਣ ਯੋਗ ਮਾਂਸ ਪੈਦਾ ਕਰ ਸਕਣਗੇ। ਇਸ ਨੂੰ ਨਕਲੀ ਇਨਸਾਨੀ ਮਾਂਸ ਕਰਾਰ ਦਿੱਤਾ ਜਾ ਰਿਹਾ ਹੈ। ਵਿਅਕਤੀ ਨੂੰ ਆਪਣੇ ਘਰ ਵਿਚ ਆਪਣੇ ਮਾਂਸ ਨੂੰ ਪੈਦਾ ਕਰਨ ਦੀ ਇਹ ਸਮਰੱਥਾ ਨਵੀਂ ਤਕਨੀਕ ਨੇ ਮੁਹੱਈਆ ਨੇ ਕਰਵਾਈ ਹੈ। ਓਰੋਬੋਰੋਸ ਇਕ ਤਰ੍ਹਾਂ ਦਾ ਸੱਪ ਹੁੰਦਾ ਸੀ ਜੋ ਆਪਣੀ ਹੀ ਪੂਛ ਖਾਂਦਾ ਸੀ।
ਰੂਸੀ ਸਮਾਚਾਰ ਸੰਗਠਨ ਸਪੁਤਨਿਕ ਦੇ ਮੁਤਾਬਕ, ਇਸ ਤਕਨੀਕ ਦੀ ਖੋਜ ਕਰਨ ਵਾਲੀ ਕੰਪਨੀ ਓਰੋਸ਼ੇਫ ਇੰਕ ਨੇ ਕਿਹਾ ਹੈ ਕਿ ਉਹ ਖਪਤਕਾਰਾਂ ਨੂੰ ਆਪਣੇ ਹੀ ਸੈੱਲ ਤੋਂ ਮਾਂਸ ਪੈਦਾ ਕਰਨ ਦੀ ਇਸ ਤਕਨੀਕ ਨਾਲ ਜੁੜੀ ਹਰ ਸਹੂਲਤ ਮੁਹੱਈਆ ਕਰਾਏਗੀ।
ਇਸ ਵਿਚ ਉਹ ਸਿਹਤਮੰਦ ਸੈੱਲਾਂ ਦੇ ਨਿਰਮਾਣ ਦੇ ਲਈ ਪੋਸ਼ਕ ਤੱਤ, ਢਾਂਚਾ ਅਤੇ ਕਿਚਨ ਦੇ ਅੰਦਰ ਖਾਣਯੋਗ ਬਣਾਉਣ ਲਈ ਹਰ ਜ਼ਰੂਰੀ ਸਾਮਾਨ ਮੁਹੱਈਆ ਕਰਾਏਗੀ। ਇਸ ਦੇ ਇਲਾਵਾ ਟੂਲਜ਼ ਅਤੇ ਸਾਜੋਸਾਮਾਨ ਵੀ ਦੇਵੇਗੀ।
ਪ੍ਰੋਟੀਨ ਦੀ ਲੋੜ ਦਾ ਅਸਲੀ ਹੱਲ
ਇਹ ਪੁੱਛੇ ਜਾਣ 'ਤੇ ਕੀ ਇਹ ਪੂਰੀ ਪ੍ਰਕਿਰਿਆ ਇਕ ਤਰ੍ਹਾਂ ਨਾਲ ਮਨੁੱਖੀ ਮਾਂਸ ਖਾਣ ਦੇ ਬਰਾਬਰ ਹੈ, ਇਸ 'ਤੇ ਉਦਯੋਗਿਕ ਡਿਜ਼ਾਈਨਰ ਅਤੇ ਪ੍ਰਾਜੈਕਟ ਦੇ ਸਹਿ ਸੰਸਥਾਪਕ ਗ੍ਰੇਸ ਨਾਈਟ ਨੇ ਕਿਹਾ ਕਿ ਅਜਿਹਾ ਤਕਨੀਕੀ ਰੂਪ ਨਾਲ ਨਹੀਂ ਹੈ। ਉਹਨਾਂ ਨੇ ਕਿਹਾ,''ਮੈਡੀਕਲ ਸਿਸਟਮ ਵਿਚ ਖਰਾਬ ਹੋ ਚੁੱਕਿਆ ਇਨਸਾਨੀ ਖੂਨ ਇਕ ਕਚਰਾ ਹੈ, ਇਹ ਕਾਫੀ ਸਸਤਾ ਹੈ ਅਤੇ ਆਸਾਨੀ ਨਾਲ ਉਪਲਬਧ ਹੈ। ਭਾਵੇਂਕਿ ਸੱਭਿਆਚਾਰਕ ਤੌਰ 'ਤੇ ਇਹ ਘੱਟ ਸਵੀਕਾਰਯੋਗ ਹੈ।ਲੋਕ ਸਮਝਦੇ ਹਨ ਕਿ ਖੁਦ ਨੂੰ ਖਾਣਾ ਮਨੁੱਖੀ ਆਦਮਖੋਰੀ (cannibalism) ਹੈ ਜੋ ਤਕਨੀਕੀ ਰੂਪ ਨਾਲ ਇਹ ਨਹੀਂ ਹੈ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਦੋ ਵੱਡੇ ਰਾਜਾਂ 'ਚ ਜ਼ੀਰੋ ਕੋਰੋਨਾ ਮਾਮਲੇ, 137 ਦਿਨਾਂ ਬਾਅਦ ਖੁੱਲ੍ਹਿਆ ਬਾਰਡਰ
ਖੋਜ ਕਰਤਾ ਓਰਕਾਨ ਤੇਲਹਨ ਨੇ ਕਿਹਾ,''ਅਸੀਂ ਖੁਦ ਨੂੰ ਖਾਣ ਲਈ ਵਧਾਵਾ ਨਹੀਂ ਦੇ ਰਹੇ ਹਾਂ ਸਗੋਂ ਇਨਸਾਨ ਦੀ ਪ੍ਰੋਟੀਨ ਦੀ ਲੋੜ ਦਾ ਅਸਲੀ ਹੱਲ ਮੁਹੱਈਆ ਕਰਾ ਰਹੇ ਹਾਂ। ਅਸੀਂ ਇਕ ਸਵਾਲ ਪੁੱਛਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਮਾਂਸ ਦੀ ਵਰਤੋਂ ਖਾਣ ਲਈ ਕਰ ਰਹੇ ਹਾਂ, ਸਾਨੂੰ ਉਸ ਨੂੰ ਭਵਿੱਖ ਵਿਚ ਅੱਗੇ ਵੀ ਜਾਰੀ ਰੱਖਣ ਦੇ ਲਈ ਕਿਸ ਤਰ੍ਹਾਂ ਦਾ ਤਿਆਗ ਕਰਨਾ ਹੋਵੇਗਾ। ਭਵਿੱਖ ਵਿਚ ਕੌਣ ਪਸ਼ੂਆਂ ਦੇ ਮਾਂਸ ਦੀ ਕੀਮਤ ਚੁਕਾ ਪਾਵੇਗਾ ਅਤੇ ਉਸ ਕੋਲ ਖੁਦ ਤੋਂ ਹੀ ਮਾਂਸ ਪੈਦਾ ਕਰਨ ਦੇ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੋਵੇਗਾ।''
ਸੈਨੇਟਰ ਕੈਲੀ ਲੋਫਲਰ ਕੋਵਿਡ-19 ਟੈਸਟਾਂ ਤੋਂ ਬਾਅਦ ਹੋਈ ਇਕਾਂਤਵਾਸ
NEXT STORY