ਇੰਟਰਨੈਸ਼ਨਲ ਡੈਸਕ : ਕੋਰੋਨਾ ਦੇ ਡਰ ਕਾਰਨ ਚੀਨ ਨੇ 4 ਭਾਰਤੀ ਕੰਪਨੀਆਂ ਤੋਂ ਸੀ-ਫੂਡ ਦਰਾਮਦ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਚੀਨ ਦੇ ਅਖਬਾਰ ‘ਗਲੋਬਲ ਟਾਈਮਜ਼’ ਅਨੁਸਾਰ ਚੀਨੀ ਸਰਹੱਦ ਚਾਰਜ ਅਥਾਰਿਟੀ ਦਾ ਇਹ ਫ਼ੈਸਲਾ ਸ਼ਨੀਵਾਰ ਤੋਂ ਲਾਗੂ ਹੋਵੇਗਾ, ਜਿਸ ਤਹਿਤ ਦਰਾਮਦ ’ਤੇ ਅਗਲੇ ਇਕ ਹਫਤੇ ਲਈ ਪਾਬੰਦੀ ਲਾ ਦਿੱਤੀ ਹੈ। ਇਸ ਦੇ ਪਿੱਛੇ ਕਾਰਨ ਕੋਰੋਨਾ ਵਾਇਰਸ ਨੂੰ ਦੱਸਿਆ ਜਾ ਰਿਹਾ ਹੈ। ਅਖਬਾਰ ਅਨੁਸਾਰ ਫ੍ਰੋਜ਼ਨ ਰਿਬਨ ਫਿਸ਼ ਤੇ ਸੀ-ਫੂਡ ਦੇ ਸੈਂਪਲ ਦੀ ਆਊਟਰ ਪੈਕੇਜਿੰਗ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।
ਇਹ ਵੀ ਪੜ੍ਹੋ : ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ‘ਜਾਨਸਨ ਐਂਡ ਜਾਨਸਨ’ ਨੇ ਕੀਤਾ ਵੱਡਾ ਦਾਅਵਾ
ਇਸ ਤੋਂ ਤਕਰੀਬਨ ਤਿੰਨ ਮਹੀਨੇ ਪਹਿਲਾਂ ਵੀ ਚੀਨ ਨੇ ਅਜਿਹਾ ਹੀ ਫੈਸਲਾ ਲਿਆ ਸੀ, ਉਦੋਂ 6 ਭਾਰਤੀ ਕੰਪਨੀਆਂ ਤੋਂ ਹੋਣ ਵਾਲੀ ਫ੍ਰੋਜ਼ਨ ਫੂਡ ਦੀ ਦਰਾਮਦ ਨੂੰ ਇਕ ਹਫ਼ਤੇ ਲਈ ਬੰਦ ਕੀਤਾ ਗਿਆ ਸੀ। ਉਸ ਸਮੇਂ ਚੀਨ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਪੈਕੇਜਿੰਗ ’ਤੇ ਕੋਰੋਨਾ ਵਾਇਰਸ ਮਿਲਿਆ ਹੈ। ਚੀਨ ਬੀਤੇ ਸਾਲ ਤੋਂ ਹੀ ਦੁਨੀਆ ਭਰ ਤੋਂ ਦਰਾਮਦ ਹੋਣ ਵਾਲੇ ਫ੍ਰੋਜ਼ਨ ਸਾਮਾਨ ਦੀ ਜਾਂਚ ਕਰ ਰਿਹਾ ਹੈ। ਪੈਕੇਜਿੰਗ ’ਤੇ ਵਾਇਰਸ ਦੇ ਨਿਸ਼ਾਨ ਮਿਲਣ ਤੋਂ ਬਾਅਦ ਦਰਾਮਦ ’ਤੇ ਉਹ ਸਮੇਂ ਸਮੇਂ ’ਤੇ ਰੋਕ ਲਾ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਚੀਨ ਦੁਨੀਆ ਦਾ ਅਜਿਹਾ ਦੇਸ਼ ਹੈ, ਜੋ ਕੋਰੋਨਾ ਵਾਇਰਸ ਨੂੰ ਸਭ ਤੋਂ ਪਹਿਲਾਂ ਕਾਬੂ ਕਰਨ ਦਾ ਦਾਅਵਾ ਕਰਦਾ ਹੈ, ਜੋ ਇਥੋਂ ਦੇ ਹੀ ਵੁਹਾਨ ਸ਼ਹਿਰ ਤੋਂ ਫੈਲਣਾ ਸ਼ੁਰੂ ਹੋਇਆ ਸੀ। ਵੁਹਾਨ ਤੋਂ ਕੋਰੋਨਾ ਫੈਲਣ ਦੀ ਸ਼ੁਰੂਆਤ 2019 ’ਚ ਹੋਈ ਸੀ, ਜਿਸ ਤੋਂ ਬਾਅਦ ਇਥੇ ਸਖ਼ਤ ਤਾਲਾਬੰਦੀ ਕੀਤੀ ਗਈ। ਹਾਲਾਂਕਿ ਕਿ ਇਥੇ ਮੁੜ ਮਾਮਲੇ ਮਿਲਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਕਈ ਥਾਵਾਂ ’ਤੇ ਦੁਬਾਰਾ ਤਾਲਾਬੰਦੀ ਕੀਤੀ ਗਈ ਹੈ ਤੇ ਬਹੁਤ ਹੀ ਸਖ਼ਤ ਨਿਯਮ ਅਪਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਉਤਪੱਤੀ ਦੀ ਜਾਂਚ ਨੂੰ ਲੈ ਕੇ ਸਵਾਲਾਂ ਦੇ ਘੇਰੇ 'ਚ WHO
ਕੈਨੇਡੀਅਨ PM ਟਰੂਡੋ ਨੇ ਪਹਿਲੀ ਡੋਜ਼ ਐਸਟ੍ਰਾਜ਼ੇਨੇਕਾ ਤੋਂ ਬਾਅਦ ਦੂਜੀ ਡੋਜ਼ ਲਈ ਇਸ ਵੈਕਸੀਨ ਦੀ, ਜਾਣੋ ਕਾਰਨ
NEXT STORY