ਯੇਰੂਸ਼ਲਮ (ਭਾਸ਼ਾ)-ਯੇਰੂਸ਼ਲਮ ’ਚ ਦਹਾਕਿਆਂ ਦੌਰਾਨ ਹੋਏ ਭਿਆਨਕ ਫਿਰਕੂ ਦੰਗਿਆਂ ’ਚ ਲੋਕ ਮਨੁੱਖਤਾ ਦੀਆਂ ਮਿਸਾਲਾਂ ਸਥਾਪਿਤ ਕਰ ਰਹੇ ਹਨ ਅਤੇ ਦੇਸ਼ ’ਚ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੂਸਰੇ ਲੋਕਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾ ਰਹੇ ਹਨ। ਉਹ ਨਾ ਸਿਰਫ ਉਨ੍ਹਾਂ ਨਾਲ ਦੋਸਤਾਨਾ ਸਲੂਕ ਕਰ ਰਹੇ ਹਨ ਬਲਕਿ ਆਪਣੇ ਅਜ਼ੀਜ਼ਾਂ ਦੇ ਅੰਗਾਂ ਦਾ ਦਾਨ ਵੀ ਕਰ ਰਹੇ ਹਨ ਤਾਂ ਜੋ ਕੋਈ ਹੋਰ ਜੀਵਨ ਪ੍ਰਾਪਤ ਕਰ ਸਕੇ। ਇਜ਼ਰਾਈਲ ਅਤੇ ਫਿਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਵਿਚਾਲੇ ਲੜਾਈ ਦੌਰਾਨ ਅਰਬ ਨਾਗਰਿਕਾਂ ਅਤੇ ਯਹੂਦੀਆਂ ਵਿਚਾਲੇ ਭਿਆਨਕ ਟਕਰਾਅ ਹੋਇਆ ਸੀ ਅਤੇ ਪਿਛਲੇ ਦੋ ਹਫ਼ਤਿਆਂ ’ਚ ਵਾਹਨਾਂ, ਰੈਸਟੋਰੈਂਟਾਂ ਅਤੇ ਯਹੂਦੀ ਪ੍ਰਾਰਥਨਾ ਸਥਾਨਾਂ ਨੂੰ ਸਾੜਨ ਦੀਆਂ ਅਣਗਿਣਤ ਘਟਨਾਵਾਂ ਵਾਪਰੀਆਂ ਹਨ। ਅਖਬਾਰ ‘ਹਾਰੇਟਜ਼’ ਦੀ ਇਕ ਰਿਪੋਰਟ ਅਨੁਸਾਰ ਇੱਕ ਇਜ਼ਰਾਈਲੀ ਅਰਬੀ ਔਰਤ ਦਾ ਪਿਛਲੇ ਹਫ਼ਤੇ ਗੁਰਦਾ ਟ੍ਰਾਂਸਪਲਾਂਟ ਕੀਤਾ ਗਿਆ ਸੀ, ਜੋ ਕਿਡਨੀ ਲੋਡ ਸ਼ਹਿਰ ’ਚ ਇੱਕ ਦੰਗੇ ’ਚ ਮਾਰੇ ਗਏ ਇੱਕ ਯਹੂਦੀ ਆਦਮੀ ਦਾ ਦਾਨ ਦਿੱਤਾ ਗਿਆ ਸੀ।
ਖ਼ਬਰਾਂ ਅਨੁਸਾਰ ਯੇਰੂਸ਼ਲਮ ਦੀ ਰਹਿਣ ਵਾਲੀ ਰਾਂਡਾ ਆਵਿਸ (58) ਨੂੰ ਤਕਰੀਬਨ 10 ਸਾਲਾਂ ਤੋਂ ਗੁਰਦੇ ਦੀ ਬੀਮਾਰੀ ਸੀ ਅਤੇ ਉਸ ਦਾ ਨਾਂ 7 ਸਾਲਾਂ ਤੋਂ ਟ੍ਰਾਂਸਪਲਾਂਟੇਸ਼ਨ ਲਿਸਟ ’ਚ ਦਰਜ ਸੀ ਪਰ ਦਾਨੀ ਦੀ ਘਾਟ ਕਾਰਨ ਉਸ ਦਾ ਟ੍ਰਾਂਸਪਲਾਂਟ ਨਹੀਂ ਹੋ ਸਕਿਆ। ਦੰਗਿਆਂ ’ਚ ਮਾਰੇ ਗਏ ਯਿਗਲ ਯੇਹੋਸ਼ੁਆ (56) ਦਾ ਗੁਰਦਾ ਮਿਲਣ ਤੋਂ ਬਾਅਦ ਉਸ ਦਾ ਟ੍ਰਾਂਸਪਲਾਂਟ ਕੀਤਾ ਗਿਆ ਸੀ। ਯੇਹੂਸ਼ੁਆ ਦੇ ਭਰਾ ਇਫੀ ਨੇ ਫਾਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ, ‘‘ਉਹ ਦਾਨੀ ਕਾਰਜਾਂ ’ਚ ਵਿਸ਼ਵਾਸ ਰੱਖਦਾ ਸੀ ਅਤੇ ਉਸ ਦਾ ਦਿਲ ਵੱਡਾ ਸੀ ਅਤੇ ਇਸੇ ਲਈ ਅਸੀਂ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ। ਸਾਡੇ ਕੋਲ ਅਜਿਹਾ ਕਰਨ ਦਾ ਮੌਕਾ ਸੀ, ਉਸ ਕਾਰਨ ਉਨ੍ਹਾਂ ਨੂੰ ਜ਼ਿੰਦਗੀ ਮਿਲ ਜਾਵੇਗੀ।” ਸਰਜਰੀ ਤੋਂ ਬਾਅਦ ਸੀ. ਐੱਨ. ਐੱਨ. ਨੇ ਆਵਿਸ ਦੇ ਹਵਾਲੇ ਨਾਲ ਕਿਹਾ, “ਵਿਚਾਰਾ ਵਿਅਕਤੀ, ਉਸ ਨੇ ਕੀ ਕੀਤਾ ਸੀ? ਉਸ ਨੇ ਉਨ੍ਹਾਂ ਦਾ ਕੀ ਵਿਗਾੜਿਆ ਸੀ ? ਉਨ੍ਹਾਂ ਨੇ ਉਸ ਨੂੰ ਕਿਉਂ ਮਾਰਿਆ? ਉਸ ਦੀ ਪਤਨੀ ਬੱਚਿਆਂ ਨਾਲ ਇਕੱਲੇ ਕਿਵੇਂ ਰਹੇਗੀ?” ਮਹੱਤਵਪੂਰਨ ਗੱਲ ਇਹ ਹੈ ਕਿ ਦੰਗਿਆਂ ਦਾ ਸਭ ਤੋਂ ਪ੍ਰਭਾਵਿਤ ਲੋਡ ਸ਼ਹਿਰ ਰਿਹਾ ਹੈ। ਦੰਗੇ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ਨੇ ਸ਼ਹਿਰ ’ਚ ਐਮਰਜੈਂਸੀ ਐਲਾਨ ਦਿੱਤੀ ਤੇ ਇਕ ਰਾਤ ਦਾ ਕਰਫਿਊ ਲਗਾ ਦਿੱਤਾ।
ਆਸਟ੍ਰੇਲੀਆ ਦੇ ਇਸ ਰਾਜ 'ਚ ਮਾਸਕ ਪਾਉਣੇ ਕੀਤੇ ਗਏ ਲਾਜ਼ਮੀ
NEXT STORY