ਟੋਕੀਓ— ਜਾਪਾਨੀ ਮੀਡੀਆ ਮੁਤਾਬਕ ਜਾਪਾਨ ਦੇ ਸ਼ਹਿਰ ਫੂਕੋਓਕਾ 'ਚ ਇਕ ਜਹਾਜ਼ ਦੇ ਇੰਜਣ 'ਚ ਅੱਗ ਲੱਗ ਗਈ ਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਮੁਤਾਬਕ ਜਹਾਜ਼ 'ਚ 270 ਯਾਤਰੀ ਤੇ 8 ਕਰੂ ਮੈਂਬਰ ਸਵਾਰ ਸਨ।
ਆਲ ਨਿਪਨ ਏਅਰਵੇਜ਼ ਮੁਤਾਬਕ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸਵੇਰੇ 9.50 ਵਜੇ ਜਹਾਜ਼ ਦੇ ਇੰਜਣ 'ਚ ਅੱਗ ਲੱਗਣ ਦੀ ਖਬਰ ਮਿਲੀ ਸੀ ਤੇ ਅਧਿਕਾਰੀਆਂ ਨੇ ਬਹੁਤ ਸਾਵਧਾਨੀ ਨਾਲ ਕਦਮ ਚੁੱਕਿਆ। ਜਹਾਜ਼ ਨੇ ਫੂਕੋਓਕਾ ਸ਼ਹਿਰ 'ਚੋਂ ਟੋਕੀਓ ਲਈ ਉਡਾਣ ਭਰੀ ਹੀ ਸੀ ਕਿ ਅੱਧੇ ਘੰਟੇ ਬਾਅਦ ਜਹਾਜ਼ ਨੂੰ ਵਾਪਸ ਮੋੜ ਕੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਏਅਰਲਾਈਨ ਵਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਜਹਾਜ਼ ਦੇ ਇੰਜਣ 'ਚ ਅੱਗ ਕਿਵੇਂ ਲੱਗੀ। ਜਹਾਜ਼ ਕੋਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਦੇਖੀਆਂ ਗਈਆਂ।
'ਆਰਟੀਫੀਸ਼ੀਅਲ ਸ਼ੂਗਰ' ਵਧਾ ਰਹੀ ਹੈ ਭਾਰ ਤੇ ਡਾਈਬਟੀਜ਼ : ਸੋਧ
NEXT STORY