ਇੰਡੋਨੇਸ਼ੀਆ: ਦੁਨੀਆ ਵਿੱਚ ਕਈ ਅਜਿਹੇ ਰਹੱਸ ਹਨ, ਜੋ ਵਿਗਿਆਨ ਨੂੰ ਚੁਣੌਤੀ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਇੰਡੋਨੇਸ਼ੀਆ ਦੇ ਮੁਰਾਂਗ ਪਰਿਵਾਰ ਦਾ ਸਾਹਮਣੇ ਆਇਆ ਹੈ, ਜਿਨ੍ਹਾਂ ਦੇ ਚਿਹਰੇ ਹਰ ਰੋਜ਼ ਬਦਲਦੇ ਹਨ। ਸਥਾਨਕ ਲੋਕ ਇਸ ਪਰਿਵਾਰ ਤੋਂ ਇੰਨਾ ਡਰਦੇ ਹਨ ਕਿ ਉਹ ਇਨ੍ਹਾਂ ਨੂੰ ਇਨਸਾਨ ਨਹੀਂ ਬਲਕਿ 'ਛਿਪਕਲੀ ਵਰਗੇ ਇਨਸਾਨ' ਮੰਨਣ ਲੱਗੇ ਹਨ।
ਕਿਵੇਂ ਬਦਲਦਾ ਹੈ ਚਿਹਰਾ?
ਰਿਪੋਰਟਾਂ ਅਨੁਸਾਰ, ਇਸ ਪਰਿਵਾਰ ਦੇ ਮੈਂਬਰਾਂ ਦੇ ਚਿਹਰੇ ਸਵੇਰੇ ਆਮ ਇਨਸਾਨਾਂ ਵਰਗੇ ਹੁੰਦੇ ਹਨ, ਪਰ ਸ਼ਾਮ ਤੱਕ ਇਨ੍ਹਾਂ ਦੀ ਬਣਾਵਟ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਪਰਿਵਾਰ ਦੇ ਮੁਖੀ ਸੂਰਿਆ ਮੁਰਾਂਗ ਦਾ ਬਚਪਨ ਬਿਲਕੁਲ ਆਮ ਸੀ, ਪਰ 12 ਸਾਲ ਦੀ ਉਮਰ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਉਭਰਨ ਲੱਗੀਆਂ ਅਤੇ ਚਮੜੀ ਸਖ਼ਤ ਹੋ ਕੇ ਛਿਪਕਲੀ ਵਰਗੀ ਦਿਖਣ ਲੱਗ ਪਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹੋ ਜਿਹਾ ਬਦਲਾਅ ਹੁਣ ਉਨ੍ਹਾਂ ਦੇ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਇਹ ਪਰਿਵਾਰ ਇੰਡੋਨੇਸ਼ੀਆਂ ਦੇ ਇੱਕ ਦੂਰ-ਦਰਾਡੇ ਜੰਗਲੀ ਅਤੇ ਪਹਾੜੀ ਇਲਾਕੇ ਵਿੱਚ ਰਹਿੰਦਾ ਹੈ। ਪਿੰਡ ਵਾਸੀਆਂ ਵਿੱਚ ਇਹ ਅਫਵਾਹ ਫੈਲ ਗਈ ਹੈ ਕਿ ਇਹ ਲੋਕ ਰਾਤ ਨੂੰ ਅਸਲ ਵਿੱਚ ਛਿਪਕਲੀ ਬਣ ਜਾਂਦੇ ਹਨ। ਇਸ ਡਰ ਕਾਰਨ ਲੋਕ ਇਨ੍ਹਾਂ ਦੇ ਘਰ ਜਾਣ ਤੋਂ ਕਤਰਾਉਂਦੇ ਹਨ ਅਤੇ ਬੱਚਿਆਂ ਨੂੰ ਵੀ ਉਨ੍ਹਾਂ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ
ਵਿਗਿਆਨਕ ਪੱਖ ਅਤੇ ਲਾਇਲਾਜ ਰਹੱਸ
ਡਾਕਟਰਾਂ ਅਤੇ ਮਾਹਿਰਾਂ ਲਈ ਇਹ ਮਾਮਲਾ ਇੱਕ ਵੱਡੀ ਬੁਝਾਰਤ ਬਣਿਆ ਹੋਇਆ ਹੈ। ਸ਼ੁਰੂਆਤੀ ਜਾਂਚ ਵਿੱਚ ਡਾਕਟਰਾਂ ਨੇ ਇਸ ਨੂੰ ਇੱਕ ਦੁਰਲੱਭ ਜੈਨੇਟਿਕ (ਆਨੁਵੰਸ਼ਿਕ) ਬਿਮਾਰੀ ਦੱਸਿਆ ਹੈ, ਜਿਸ ਕਾਰਨ ਹੱਡੀਆਂ ਅਤੇ ਚਮੜੀ ਦਾ ਅਸਧਾਰਨ ਵਿਕਾਸ ਹੁੰਦਾ ਹੈ। ਹਾਲਾਂਕਿ, ਵਿਗਿਆਨ ਕੋਲ ਅਜੇ ਤੱਕ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਇਹ ਬਦਲਾਅ ਦਿਨ ਵਿੱਚ ਕਿਉਂ ਹੁੰਦਾ ਹੈ ਅਤੇ ਰਾਤ ਨੂੰ ਸਥਿਰ ਕਿਉਂ ਹੋ ਜਾਂਦਾ ਹੈ। ਅਜੇ ਤੱਕ ਨਾ ਤਾਂ ਇਸ ਬਿਮਾਰੀ ਦਾ ਕੋਈ ਨਾਮ ਰੱਖਿਆ ਜਾ ਸਕਿਆ ਹੈ ਅਤੇ ਨਾ ਹੀ ਕੋਈ ਇਲਾਜ ਲੱਭਿਆ ਹੈ।
ਵਿਦੇਸ਼ 'ਚ ਸੋਹਣੀ ਨੌਕਰੀ ਜਾਂ ਫਰਜ਼ੀਵਾੜਾ! ਕਿਤੇ ਤੁਸੀਂ ਵੀ ਨਾ ਬਣ ਜਾਇਓ ਸ਼ਿਕਾਰ
NEXT STORY