ਮਰਾਤ ਅਲ-ਨੋਮਾਨ - ਉੱਤਰੀ ਸੀਰੀਆ ਵਿਚ ਢਹਿ-ਢੇਰੀ ਹੋਏ ਇਕ ਘਰ ਦੇ ਮਲਬੇ ਨੂੰ ਹਟਾਉਣ ਤੋਂ ਬਾਅਦ ਉਸ ਸਥਾਨ ਦੀ ਖੁਦਾਈ ਕਰ ਰਹੇ ਇਕ ਠੇਕੇਦਾਰ ਨੂੰ ‘ਬੀਜਾਨਟਿਨ ਸਾਮਰਾਜ’ ਦੇ ਸਮੇਂ ਦੇ ਇਕ ਕਬਰਿਸਤਾਨ ਦੇ ਅਵਸ਼ੇਸ਼ ਮਿਲੇ ਹਨ।
ਮੰਨਿਆ ਜਾਂਦਾ ਹੈ ਕਿ ਇਹ ਅਵਸ਼ੇਸ਼ 1500 ਸਾਲ ਤੋਂ ਵੱਧ ਪੁਰਾਣੇ ਹਨ। ਇਹ ਖੋਜ ਪਿਛਲੇ ਮਹੀਨੇ ਇਦਲਿਬ ਸੂਬੇ ਦੇ ਮਰਾਤ ਅਲ-ਨੋਮਾਨ ਕਸਬੇ ਵਿਚ ਹੋਈ, ਜੋ ਕਿ ਰਣਨੀਤਕ ਤੌਰ ’ਤੇ ਅਲੇਪੋ ਅਤੇ ਦਮਿਸ਼ਕ ਸ਼ਹਿਰਾਂ ਵਿਚਕਾਰਲੇ ਰਸਤੇ ’ਤੇ ਸਥਿਤ ਹੈ।
ਇਹ ਸਥਾਨ ਲਗਭਗ 14 ਸਾਲਾਂ ਤਕ ਚੱਲੇ ਉਸ ਸੀਰੀਆਈ ਗ੍ਰਹਿ ਯੁੱਧ ਵਿਚ ਇਕ ਮਹੱਤਵਪੂਰਨ ਕੇਂਦਰ ਬਣ ਗਿਆ ਸੀ, ਜੋ ਦਸੰਬਰ ਵਿਚ ਬਾਗੀਆਂ ਦੇ ਹਮਲੇ ਵਿਚ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਤਖਤਾਪਲਟ ਨਾਲ ਖਤਮ ਹੋਇਆ ਸੀ। ਅਸਦ ਦੀ ਫੌਜ ਨੇ 2020 ਵਿਚ ਵਿਰੋਧੀ ਧਿਰ ਤੋਂ ਇਸ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ।
ਮੰਡੀ 'ਚ ਖਿੱਚ ਦਾ ਕੇਂਦਰ ਬਣੀਆਂ ਇਹ ਪਾਕਿਸਤਾਨੀ ਬੱਕਰੀਆਂ, ਕੀਮਤ 2.5 ਮਿਲੀਅਨ ਪਾਕਿਸਤਾਨੀ ਰੁਪਏ
NEXT STORY