ਇੰਟਰਨੈਸ਼ਨਲ ਡੈਸਕ : ਤੁਰਕੀ ਦੀ ਸਭ ਤੋਂ ਬਜ਼ੁਰਗ ਔਰਤ ਮੰਨੀ ਜਾਣ ਵਾਲੀ ਹੋੜੀ ਗੁਰਕਾਨ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 131 ਸਾਲ ਦੀ ਸੀ ਅਤੇ ਤੁਰਕੀ ਦੇ ਇਤਿਹਾਸ ਦੀ ਇੱਕ ਜ਼ਿੰਦਾ ਗਵਾਹ ਸੀ। ਉਸਨੇ ਦੱਖਣ-ਪੂਰਬੀ ਤੁਰਕੀ ਦੇ ਸਾਨਲਿਉਰਫਾ ਸੂਬੇ ਦੇ ਵਿਰਾਨਸ਼ੇਹਿਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਬਿਨੇਕਲੀ ਵਿੱਚ ਆਖਰੀ ਸਾਹ ਲਿਆ।
ਇਹ ਵੀ ਪੜ੍ਹੋ : ਰੂਸੀ ਨੇਤਾ ਦੇ ਬਿਆਨ 'ਤੇ ਭੜਕੇ ਡੋਨਾਲਡ ਟਰੰਪ, 2 ਪ੍ਰਮਾਣੂ ਪਣਡੁੱਬੀਆਂ ਤਾਇਨਾਤ ਕਰਨ ਦੇ ਦਿੱਤੇ ਆਦੇਸ਼
1894 'ਚ ਹੋਇਆ ਸੀ ਜਨਮ, ਦੇਖੀ ਤਿੰਨ ਸਦੀਆਂ ਦੀ ਦੁਨੀਆ
ਸਰਕਾਰੀ ਜਨਗਣਨਾ ਰਿਕਾਰਡਾਂ ਅਨੁਸਾਰ, ਗੁਰਕਾਨ ਦਾ ਜਨਮ 1 ਜੁਲਾਈ 1894 ਨੂੰ ਹੋਇਆ ਸੀ। ਇਸਦਾ ਅਰਥ ਹੈ ਕਿ ਉਸਨੇ ਓਟੋਮੈਨ ਸਾਮਰਾਜ ਦਾ ਅੰਤ ਦੇਖਿਆ, ਤੁਰਕੀ ਦੀ ਆਜ਼ਾਦੀ ਦੇ ਸੰਘਰਸ਼ ਦਾ ਦੌਰ ਦੇਖਿਆ, ਮੁਸਤਫਾ ਕਮਾਲ ਅਤਾਤੁਰਕ ਦੁਆਰਾ ਆਧੁਨਿਕ ਗਣਰਾਜ ਦੀ ਸਥਾਪਨਾ ਦੇਖੀ ਅਤੇ ਫਿਰ ਆਧੁਨਿਕੀਕਰਨ ਅਤੇ ਤਕਨੀਕੀ ਵਿਕਾਸ ਦੇ ਯੁੱਗ ਤੱਕ ਤੁਰਕੀ ਦੀ ਪੂਰੀ ਯਾਤਰਾ ਦੇਖੀ। ਉਹ ਇੱਕ ਜ਼ਿੰਦਾ ਕਿਤਾਬ ਸੀ ਜਿਸ ਵਿੱਚ ਤੁਰਕੀ ਦੇ 100 ਸਾਲਾਂ ਤੋਂ ਵੱਧ ਇਤਿਹਾਸ ਦਾ ਅਨੁਭਵ ਅਤੇ ਗਿਆਨ ਸੀ।
ਪਿੰਡ ਤੋਂ ਕਦੇ ਨਹੀਂ ਨਿਕਲੀ ਬਾਹਰ, ਉਥੇ ਹੀ ਬਿਤਾਇਆ ਪੂਰਾ ਜੀਵਨ
ਗੁਰਕਾਨ ਨੇ ਆਪਣੀ ਪੂਰੀ ਜ਼ਿੰਦਗੀ ਉਸੇ ਪਿੰਡ ਬਿਨੇਕਲੀ ਵਿੱਚ ਬਿਤਾਈ, ਜਿੱਥੇ ਉਸਦਾ ਜਨਮ ਹੋਇਆ ਸੀ। ਇਹ ਪਿੰਡ ਵਿਰਾਨਸ਼ੇਹਿਰ ਸ਼ਹਿਰ ਤੋਂ ਲਗਭਗ 35 ਕਿਲੋਮੀਟਰ ਦੂਰ ਸਥਿਤ ਹੈ। ਉਸਨੇ 7 ਬੱਚਿਆਂ ਨੂੰ ਜਨਮ ਦਿੱਤਾ ਅਤੇ ਉਸਦੇ ਉੱਤਰਾਧਿਕਾਰੀਆਂ ਦੀ ਗਿਣਤੀ ਹੁਣ 110 ਪੋਤੇ-ਪੋਤੀਆਂ ਅਤੇ ਸੈਂਕੜੇ ਪੜਪੋਤੇ-ਪੜਪੋਤੀਆਂ ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਵੱਡਾ ਰੇਲ ਹਾਦਸਾ: ਪਟੜੀ ਤੋਂ ਲੱਥ ਗਈ ਸਵਾਰੀਆਂ ਨਾਲ ਭਰੀ ਟ੍ਰੇਨ, 30 ਯਾਤਰੀ ਜ਼ਖਮੀ
ਪਿੰਡ ਦੀ 'ਦਾਮੀ ਅੰਮਾ' ਅਤੇ ਸਮਾਜ ਦੀ ਮਾਰਗਦਰਸ਼ਕ
ਪਿੰਡ ਦੇ ਲੋਕ ਉਸ ਨੂੰ ਸਿਰਫ਼ ਇੱਕ ਬਜ਼ੁਰਗ ਔਰਤ ਨਹੀਂ, ਸਗੋਂ ਪੂਰੇ ਭਾਈਚਾਰੇ ਦੀ ਦਾਦੀ ਅੰਮਾ ਮੰਨਦੇ ਸਨ। ਉਸਦਾ ਗਿਆਨ, ਅਨੁਭਵ ਅਤੇ ਸਾਦਗੀ ਲੋਕਾਂ ਨੂੰ ਸੱਭਿਆਚਾਰ, ਪਰੰਪਰਾ ਅਤੇ ਰਹਿਣ-ਸਹਿਣ ਦੀ ਕਲਾ ਬਾਰੇ ਸਿਖਾਉਂਦੀ ਸੀ। ਹਰ ਤਿਉਹਾਰ, ਵਿਆਹ ਜਾਂ ਔਖੇ ਸਮੇਂ ਵਿੱਚ ਉਸਦੀ ਮੌਜੂਦਗੀ ਨੂੰ ਸ਼ੁੱਭ ਮੰਨਿਆ ਜਾਂਦਾ ਸੀ। ਉਸਦੀ ਮੌਤ ਕਾਰਨ ਪਿੰਡ ਵਿੱਚ ਡੂੰਘਾ ਸੋਗ ਹੈ। ਉਸਦੀ ਅੰਤਿਮ ਯਾਤਰਾ ਬਿਨੇਕਲੀ ਪਿੰਡ ਦੇ ਹੀ ਕਬਰਸਤਾਨ ਵਿੱਚ ਹੋਈ, ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ fast track ਦੇਸ਼ ਨਿਕਾਲੇ 'ਤੇ ਲੱਗੀ ਰੋਕ, ਲੱਖਾਂ ਪ੍ਰਵਾਸੀਆਂ ਨੂੰ ਹੋਵੇਗਾ ਫ਼ਾਇਦਾ
NEXT STORY