ਬ੍ਰਿਟੇਨ (ਏਜੰਸੀ)— ਯੂਰਪ ਦੇ ਕਈ ਦੇਸ਼ਾਂ 'ਚ ਵਿਸ਼ਾਲ ਚੱਟਾਨਾਂ ਅਤੇ ਵੱਡੇ ਪੱਥਰਾਂ ਨੂੰ ਵਿਸ਼ੇਸ਼ ਆਕਾਰ 'ਚ ਖੜ੍ਹਾ ਕਰ ਕੇ ਕਈ ਢਾਂਚੇ ਤਿਆਰ ਕੀਤੇ ਗਏ ਹਨ। ਇਨ੍ਹਾਂ ਨੂੰ 'ਸਟੋਨੇ ਹੇਂਜ' ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਪੱਥਰ ਯੁੱਗ ਦੇ ਮਨੁੱਖਾਂ ਨੇ ਬਣਾਇਆ ਸੀ। ਬ੍ਰਿਟੇਨ ਦੇ ਵਿਲਟਸ਼ਾਇਰ 'ਚ ਮੌਜੂਦ ਅਜਿਹੀ ਹੀ ਇਕ ਸੰਰਚਨਾ ਯੂਨੈਸਕੋ ਦੀ ਗਲੋਬਲ ਹੈਰੀਟੇਜ ਦੀ ਸੂਚੀ 'ਚ ਸ਼ਾਮਲ ਹੈ। ਫਰਾਂਸ, ਸਪੇਨ, ਬ੍ਰਿਟੇਨ, ਸਕੈਂਡਨੇਵਿਆ ਅਤੇ ਆਇਰਲੈਂਡ ਦੇ ਤਟੀ ਇਲਾਕਿਆਂ 'ਚ ਇਸ ਤਰ੍ਹਾਂ ਦੇ ਛੋਟੇ-ਵੱਡੇ 35 ਹਜ਼ਾਰ ਢਾਂਚੇ ਹਨ।

ਭੂਚਾਲ 'ਚ ਵੀ ਇਹ ਢਾਂਚੇ ਇੰਝ ਹੀ ਰਹਿੰਦੇ ਹਨ , ਇਸੇ ਲਈ ਲੋਕ ਇਨ੍ਹਾਂ ਨੂੰ ਦੇਖਣ ਲਈ ਖਾਸ ਤੌਰ 'ਤੇ ਆਉਂਦੇ ਹਨ। ਇਹ ਵਿਗਿਆਨੀਆਂ ਲਈ ਵੀ ਖਾਸ ਸਥਾਨ ਹੈ। ਲੰਬੇ ਸਮੇਂ ਤੋਂ ਵਿਗਿਆਨੀ ਇਹ ਪਤਾ ਲਗਾਉਣ ਦੀ ਕੋਸ਼ਿਸ਼ 'ਚ ਸਨ ਕਿ ਇਸ ਤਰ੍ਹਾਂ ਦੇ ਢਾਂਚੇ ਬਣਾਉਣ ਦਾ ਗਿਆਨ ਕਿਸ ਤਰ੍ਹਾਂ ਇਨ੍ਹਾਂ ਇਲਾਕਿਆਂ 'ਚ ਫੈਲਿਆ ਸੀ। ਆਖਿਰਕਾਰ ਇਸ ਰਹੱਸ ਤੋਂ ਪਰਦਾ ਉੱਠ ਹੀ ਗਿਆ।

ਸਵੀਡਨ ਸਥਿਤ 'ਯੂਨੀਵਰਸਿਟੀ ਆਫ ਗੋਥੇਨਬਰਗ' ਦੀ ਵਿਗਿਆਨੀ ਬੇਟਿਨਾ ਸ਼ੁਲਜ ਪਾਲਸਨ ਮੁਤਾਬਕ ਤਕਰੀਬਨ 6500 ਸਾਲ ਪਹਿਲਾਂ ਫਰਾਂਸ 'ਚ ਇਸ ਤਰ੍ਹਾਂ ਦਾ ਪਹਿਲਾ ਢਾਂਚਾ ਬਣਾਇਆ ਗਿਆ। ਉੱਥੋਂ ਇਨ੍ਹਾਂ ਢਾਂਚਿਆਂ ਨੂੰ ਬਣਾਉਣ ਦਾ ਤਰੀਕਾ ਹੋਰ ਦੇਸ਼ਾਂ 'ਚ ਪੁੱਜਾ। ਬੇਟਿਨਾ ਨੇ ਉਸ ਯੁੱਗ ਦੀਆਂ ਚੱਟਾਨਾਂ ਦੇ 2,140 ਰੇਡੀਓ ਕਾਰਬਨ ਡੇਟ ਦੀ ਜਾਂਚ ਕਰਨ ਮਗਰੋਂ ਇਹ ਦਾਅਵਾ ਪੇਸ਼ ਕੀਤਾ ਹੈ।
ਯੂਨੀਵਰਸਿਟੀ ਦੇ ਹੋਰ ਵਿਗਿਆਨੀ ਡਾ. ਸ਼ੁਲਜ ਪਾਲਸਨ ਦੇ ਇਸ ਅਧਿਐਨ ਨੂੰ ਵੱਡੀ ਸਫਲਤਾ ਮੰਨਦੇ ਹਨ। ਉਨ੍ਹਾਂ ਕਿਹਾ,''ਇਨ੍ਹਾਂ ਨਾਲ ਨਾ ਸਿਰਫ ਸਟੋਨ ਹੇਂਜ ਦੀ ਉੱਤਪਤੀ ਦਾ ਪਤਾ ਲੱਗਦਾ ਹੈ ਬਲਕਿ ਇਹ ਵੀ ਪਤਾ ਲੱਗਦਾ ਹੈ ਕਿ ਪ੍ਰਾਚੀਨ ਮਨੁੱਖ ਕੋਲ ਕਿਸ਼ਤੀ ਚਲਾਉਣ ਦੀ ਵੀ ਜਾਣਕਾਰੀ ਸੀ। ਇਸ ਦੀ ਮਦਦ ਨਾਲ ਹੀ ਉਹ ਇਸ ਖਾਸ ਕਲਾ ਨੂੰ ਹੋਰ ਕਈ ਦੇਸ਼ਾਂ 'ਚ ਫੈਲਾਉਂਦਾ ਸੀ।
ਘੱਟ ਫਾਈਬਰ ਤੇ ਜ਼ਿਆਦਾ ਫੈਟ ਵਾਲਾ ਭੋਜਨ ਕਰਨ ਨਾਲ ਸੈਪਸਿਸ ਦਾ ਗੰਭੀਰ ਖਤਰਾ
NEXT STORY