ਬੈਂਕਾਕ - ਉੱਤਰ ਪੱਛਮੀ ਮਿਆਂਮਾਰ 'ਚ ਮਨੁੱਖੀ ਸੰਕਟ ਨੂੰ ਘਟਾਉਣ ਲਈ ਰੋਹਿੰਗਿਆ ਬਾਗੀਆਂ ਆਰਾਕਾਨ ਰੋਹਿੰਗਿਆ ਰੱਖਿਆ ਫੌਜ (ਏ. ਆਰ. ਐੱਸ. ਏ.) ਨੇ ਇਕ ਮਹੀਨੇ ਲਈ ਇਕ ਪਾਸੜ ਜੰਗਬੰਦੀ ਦਾ ਐਲਾਨ ਕੀਤਾ। ਏ. ਆਰ. ਐੱਸ. ਏ. ਵਲੋਂ 25 ਅਗਸਤ ਨੂੰ ਰਖਾਇਨ ਸੂਬੇ 'ਚ ਪੁਲਸ ਚੌਕੀਆਂ 'ਤੇ ਹਮਲੇ ਵਿਰੁੱਧ ਫੌਜ ਨੇ ਵੱਡੀ ਮੁਹਿੰਮ ਚਲਾਈ।
ਇਸ ਦੌਰਾਨ ਲੱਗਭਗ 3 ਲੱਖ ਰੋਹਿੰਗਿਆ ਮੁਸਲਮਾਨ ਮਿਆਂਮਾਰ ਤੋਂ ਹਿਜਰਤ ਕਰ ਕੇ ਬੰਗਲਾਦੇਸ਼ ਆਏ। ਏ. ਆਰ. ਐੱਸ. ਏ. ਨੇ ਕਲ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਗੋਲੀਬੰਦੀ ਦੌਰਾਨ ਸੰਕਟ 'ਚ ਫਸੇ ਸਾਰੇ ਲੋਕਾਂ ਤਕ ਮਨੁੱਖੀ ਸਹਾਇਤਾ ਪਹੁੰਚਾਉਣ 'ਚ ਸਹਾਇਤਾ ਸਮੂਹਾਂ ਦੀ ਮਦਦ ਕੀਤੀ ਜਾਵੇਗੀ। ਉੁਨ੍ਹਾਂ ਨੇ ਸਾਰੇ ਪ੍ਰਭਾਵਿਤ ਲੋਕਾਂ ਤਕ ਇਹ ਸਹਾਇਤਾ ਪਹੁੰਚਾਉਣ ਦੌਰਾਨ ਫੌਜ ਨੂੰ ਵੀ ਹਿੰਸਾ ਛੱਡਣ ਦਾ ਸੱਦਾ ਦਿੱਤਾ।
ਕਿਸੇ ਵੀ ਦਬਾਅ 'ਚ ਨਹੀਂ ਟੁੱਟੇਗੀ ਪਾਕਿ ਅਤੇ ਚੀਨ ਦੀ ਦੋਸਤੀ
NEXT STORY