ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਪਿਛਲੇ ਛੇ ਸਾਲਾਂ ਤੋਂ ਸਮਾਜ ਭਲਾਈ ਦੇ ਕਾਰਜਾਂ 'ਚ ਵਡਮੁੱਲਾ ਯੋਗਦਾਨ ਪਾ ਰਹੀ ਸੰਸਥਾ ਮਾਝਾ ਯੂਥ ਕਲੱਬ ਬ੍ਰਿਸਬੇਨ ਵੱਲੋਂ ਸਲਾਨਾ ਖੂਨਦਾਨ ਕੈਂਪ ਹਰ ਸਾਲ ਦੀ ਤਰਾਂ ਲਾਈਫ਼ਬਲੱਡ ਸਪਰਿੰਗਵੁੱਡ ਡੋਨਰ ਸੈਂਟਰ ਵਿਖੇ ਲਗਾਇਆ ਗਿਆ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬ੍ਰਿਸਬੇਨ ਸ਼ਹਿਰ ਦੇ ਸਮੁੱਚੇ ਭਾਈਚਾਰੇ ਵੱਲੋਂ ਇਸ ਖੂਨਦਾਨ ਕੈਂਪ ਦਾ ਸਮਰਥਨ ਕਰਕੇ ਕਾਮਯਾਬ ਬਣਾਇਆ ਗਿਆ।
ਪਹਿਲੇ ਦਿਨ 35 ਵਲੰਟੀਅਰਾਂ ਵੱਲੋ ਖੂਨਦਾਨ ਕਰਕੇ ਦਸੰਬਰ 2022 ਦੇ ਅਖ਼ੀਰ ਤੱਕ ਚੱਲਣ ਵਾਲੀ ਇਸ ਬਲੱਡ ਡੋਨੇਸ਼ਨ ਡਰਾਈਵ ਦੀ ਸ਼ੁਰੂਆਤ ਕੀਤੀ। ਇਸ ਮੌਕੇ ਆਸਟ੍ਰੇਲੀਅਨ ਲੇਬਰ ਪਾਰਟੀ ਦੇ ਲੀਡਰ ਜੇਮਸ ਮਾਰਟਿਨ (ਮੈਂਬਰ ਆਫ਼ ਸਟਰੈਟਨ) ਵੱਲੋਂ ਵੀ ਖੂਨਦਾਨ ਕਰਕੇ ਹਾਜ਼ਰੀ ਭਰੀ ਗਈ। ਇਸ ਸਾਲ ਬਹੁਤ ਸਾਰੇ ਨਵੇਂ ਬਲੱਡ ਡੋਨਰਾਂ ਵੱਲੋਂ ਪਹਿਲੇ ਦਿਨ ਖੂਨਦਾਨ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਸਾਲ ਪਾਕਿਸਤਾਨੀ ਭਾਈਚਾਰੇ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।
ਪੜ੍ਹੋ ਇਹ ਅਹਿਮ ਖ਼ਬਰ- ਸਰਬਜੀਤ ਸੋਹੀ ਕੈਨੇਡਾ 'ਚ ਦਿਲਬਰ ਨੂਰਪੁਰੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ
ਮਾਝਾ ਕਲੱਬ ਵੱਲੋਂ ਇਸ ਮਹਾਨ ਕਾਰਜ ਦੀ ਸ਼ੁਰੂਆਤ ਅਕਤੂਬਰ 2019 ‘ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੀਤੀ ਗਈ ਸੀ ਆਸਟ੍ਰੇਲੀਅਨ ਰੈੱਡ ਕਰਾਸ ਲਾਈਫ਼ਬਲੱਡ ਦੇ ਰਿਕਾਰਡ ਅਨੁਸਾਰ ਅਕਤੂਬਰ 2022 ਤੱਕ 326 ਖੂਨ ਦੀਆਂ ਬੋਤਲਾਂ ਦਾਨ ਕੀਤੀਆਂ ਜਾ ਚੁੱਕੀਆਂ ਹਨ।ਅੰਤ ‘ਚ ਮਾਝਾ ਯੂਥ ਕਲੱਬ ਵੱਲੋਂ ਸਾਰੇ ਡੋਨਰਜ਼ ਅਤੇ ਵਲੰਟੀਅਰਜ਼ ਨੂੰ ਸਨਮਾਨਿਤ ਕਰਕੇ ਧੰਨਵਾਦ ਕੀਤਾ ਗਿਆ।ਇਸ ਮੌਕੇ ਮਨਸਿਮਰਨ ਸਿੰਘ, ਮਨਜੋਤ ਸਰਾਂ, ਤਜਿੰਦਰ ਢਿੱਲੋਂ, ਜਸਬੀਰ ਸਿੰਘ ਮੱਲੂਨੰਗਲ, ਸ਼ੋਇਬ ਜੈਦੀ (ਅਪਨਾ) ਸਈਅਦ ਕਮਾਲ, ਸੁਖਦੇਵ ਸਿੰਘ ਵਿਰਕ, ਗੁਰਪ੍ਰੀਤ ਬੱਲ ਹਰਪ੍ਰੀਤ ਕੋਹਲੀ, ਮਨਦੀਪ ਸਿੱਧੂ, ਸਨੀ ਗੈਟਨ, ਗਗਨਦੀਪ ਅਤੇ ਕਲੱਬ ਮੈਂਬਰ ਬਲਰਾਜ ਸੰਧੂ, ਰਣਜੀਤ ਸਿੰਘ ਮੱਲੂ ਨੰਗਲ, ਪਾਲੀ ਬਾਜਵਾ, ਹੈਪੀ ਮਾਨ, ਨਰਿੰਦਰ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਅਮਰੀਕਾ 'ਚ ਪੰਜਾਬੀ ਪਰਿਵਾਰ ਨੂੰ ਅਗਵਾ ਕਰਨ ਵਾਲਾ ਸ਼ੱਕੀ ਹਿਰਾਸਤ 'ਚ, ਹਾਲਤ ਗੰਭੀਰ
NEXT STORY