ਇੰਟਰਨੈਸ਼ਨਲ ਡੈਸਕ- ਭਾਰਤ ਦਾ ਗੁਆਂਢੀ ਮੁਲਕ ਅਫ਼ਗਾਨਿਸਤਾਨ ਇਕ ਵਾਰ ਫ਼ਿਰ ਤੋਂ ਭੂਚਾਲ ਨਾਲ ਕੰਬ ਗਿਆ ਹੈ। ਇੱਥੇ ਸਵੇਰੇ ਕਰੀਬ 6.33 ਵਜੇ ਆਏ 4.2 ਤੀਬਰਤਾ ਦੇ ਭੂਚਾਲ ਕਾਰਨ ਧਰਤੀ ਕੰਬ ਗਈ ਤੇ ਲੋਕਾਂ ਦੇ ਮਨਾਂ 'ਚ ਖ਼ੌਫ਼ ਪੈਦਾ ਹੋ ਗਿਆ।
ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਭੂਚਾਲ ਦੀ ਤੀਬਰਤਾ 4.2 ਰਹੀ ਤੇ ਇਸ ਦਾ ਕੇਂਦਰ ਜ਼ਮੀਨ ਤੋਂ 135 ਕਿੱਲੋਮੀਟਰ ਹੇਠਾਂ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਅਫ਼ਗਾਨਿਸਤਾਨ 'ਚ 4.2 ਤੇ 4.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਦੁਨੀਆ ਭਰ 'ਚ ਭੂਚਾਲ ਤੇਜ਼ੀ ਨਾਲ ਆ ਰਹੇ ਹਨ। ਕੁਝ ਦਿਨਾਂ ਦੇ ਅੰਦਰ ਹੀ ਪਾਕਿਸਤਾਨ, ਭਾਰਤ, ਨੇਪਾਲ, ਗ੍ਰੀਸ, ਤੁਰਕੀ ਤੇ ਚੀਨ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਅੱਧੀ ਰਾਤੀਂ ਡਿੱਗ ਗਈ ACP ਦਫ਼ਤਰ ਦੀ ਛੱਤ ! ਅੰਦਰ ਸੁੱਤੇ SI ਦੀ ਹੋ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਅਮਰੀਕਾ ਹਥਿਆਰ ਵੇਚਣ ਲਈ ਦੂਜੇ ਦੇਸ਼ਾਂ ਨੂੰ ਲੜਾਉਂਦਾ ਹੈ', ਪਾਕਿ ਰੱਖਿਆ ਮੰਤਰੀ ਦਾ ਦਾਅਵਾ
NEXT STORY