ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਹਾਲ ਹੀ ਵਿਚ ਅਮਰੀਕਾ 'ਤੇ ਵੱਡਾ ਬਿਆਨ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ਵਿੱਚ ਉਹ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ ਕਿ ਅਮਰੀਕਾ ਹਥਿਆਰ ਵੇਚਣ ਅਤੇ ਪੈਸਾ ਕਮਾਉਣ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚਕਾਰ ਜੰਗ ਨੂੰ ਉਤਸ਼ਾਹਿਤ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਲਹਿੰਦੇ ਪੰਜਾਬ 'ਚ ਤੂਫਾਨ ਨੇ ਮਚਾਈ ਤਬਾਹੀ, 8 ਲੋਕਾਂ ਦੀ ਮੌਤ
ਰੱਖਿਆ ਮੰਤਰੀ ਆਸਿਫ ਨੇ ਕਿਹਾ ਕਿ ਅਮਰੀਕਾ ਨੇ ਹੁਣ ਤੱਕ 260 ਯੁੱਧ ਲੜੇ ਹਨ ਜਦਕਿ ਚੀਨ ਨੇ ਸਿਰਫ 3 ਯੁੱਧ ਲੜੇ ਹਨ। ਅਮਰੀਕਾ ਦਾ ਉਦੇਸ਼ ਸਿਰਫ ਪੈਸਾ ਕਮਾਉਣਾ ਹੈ। ਅਮਰੀਕਾ ਨੇ ਇਹੀ ਨੀਤੀ ਫਲਸਤੀਨ, ਸੀਰੀਆ, ਮਿਸਰ, ਲੀਬੀਆ ਲਈ ਅਪਣਾਈ। ਉਸ ਨੇ ਇਨ੍ਹਾਂ ਅਮੀਰ ਦੇਸ਼ਾਂ ਨੂੰ ਯੁੱਧ ਲਈ ਉਤਸ਼ਾਹਿਤ ਕੀਤਾ ਅਤੇ ਆਪਣਾ ਉੱਲੂ ਸਿੱਧਾ ਕੀਤਾ। ਇਹ ਅਮੀਰ ਦੇਸ਼ ਸਨ... ਉਹ ਹੁਣ ਯੁੱਧ ਕਾਰਨ ਦੀਵਾਲੀਆ ਹੋ ਗਏ ਹਨ ਅਤੇ ਅਮਰੀਕਾ ਨੇ ਪੈਸਾ ਕਮਾ ਲਿਆ ਹੈ। ਫਿਲਹਾਲ ਇਸ ਬਿਆਨ 'ਤੇ ਅਮਰੀਕਾ ਜਾਂ ਕਿਸੇ ਹੋਰ ਆਗੂ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ।
ਉਸਨੇ ਦੋਸ਼ ਲਗਾਇਆ ਹੈ ਕਿ ਆਪਣੇ ਰੱਖਿਆ ਉਦਯੋਗ ਨੂੰ ਅੱਗੇ ਵਧਾਉਣ ਲਈ ਅਮਰੀਕਾ ਦੁਨੀਆ ਵਿੱਚ ਕਿਤੇ ਵੀ ਜੰਗਾਂ ਭੜਕਾਉਂਦਾ ਰਹਿੰਦਾ ਹੈ ਅਤੇ ਫਿਰ ਉੱਥੇ ਆਪਣੇ ਹਥਿਆਰ ਵੇਚ ਕੇ ਪੈਸਾ ਕਮਾਉਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 'ਯੁੱਧ ਦੌਰਾਨ ਅਮਰੀਕਾ ਦੋਵਾਂ ਪਾਸਿਆਂ ਤੋਂ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਸਥਾਪਿਤ ਰੱਖਿਆ ਉਦਯੋਗ ਨੂੰ ਵਿਸ਼ਵਵਿਆਪੀ ਅਸਥਿਰਤਾ ਨਾਲ ਪੋਸ਼ਣ ਦਿੰਦਾ ਹੈ।' ਉਨ੍ਹਾਂ ਨੇ ਫਲਸਤੀਨ, ਸੀਰੀਆ, ਮਿਸਰ ਅਤੇ ਲੀਬੀਆ ਵਿੱਚ ਅਜਿਹਾ ਕੀਤਾ ਹੈ... । ਜਗ ਬਾਣੀ ਆਸਿਫ਼ ਦੇ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕਾ: ਕਿਸ਼ਤੀ 'ਚ ਧਮਾਕਾ, ਇੱਕ ਵਿਅਕਤੀ ਦੀ ਮੌਤ
NEXT STORY