ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ 'ਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਮਲਾ ਹੋਇਆ, ਜਿਸ 'ਚ ਪਾਕਿਸਤਾਨ ਫੌਜ ਦੇ ਦਸ ਜਵਾਨ ਮਾਰੇ ਗਏ। ਇਹ ਹਮਲਾ ਮਾਰਗੇਟ ਖੇਤਰ 'ਚ ਇੱਕ ਫੌਜੀ ਕਾਫਲੇ 'ਤੇ ਕੀਤਾ ਗਿਆ ਸੀ, ਜਦੋਂ ਇੱਕ ਬੰਬ ਨਿਰੋਧਕ ਦਸਤੇ ਦੇ ਵਾਹਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) 'ਚ ਧਮਾਕਾ ਕੀਤਾ ਗਿਆ ਸੀ।
ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਐੱਲਏ ਦੇ ਬੁਲਾਰੇ ਜੀਂਦ ਬਲੋਚ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੇ ਲੜਾਕਿਆਂ ਨੇ ਰਿਮੋਟ-ਕੰਟਰੋਲ ਆਈਈਡੀ ਹਮਲੇ ਨਾਲ ਪਾਕਿਸਤਾਨੀ ਫੌਜ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ। ਇਸ ਕਾਰਵਾਈ ਵਿੱਚ, ਫੌਜੀ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਉਸ ਵਿੱਚ ਸਵਾਰ ਸਾਰੇ ਦਸ ਸੈਨਿਕ ਮਾਰੇ ਗਏ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਸੀ ਕਿ ਚਾਰ ਫਰੰਟੀਅਰ ਕਾਂਸਟੇਬੁਲਰੀ (FC) ਕਰਮਚਾਰੀ ਮਾਰੇ ਗਏ ਹਨ। ਪਰ ਬਾਅਦ ਵਿੱਚ ਬੀਐਲਏ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਹਮਲੇ ਵਿੱਚ ਦਸ ਫੌਜੀ ਜਵਾਨ ਮਾਰੇ ਗਏ ਸਨ।
ਇਹ ਹਮਲਾ ਬਲੋਚਿਸਤਾਨ ਵਿੱਚ ਚੱਲ ਰਹੀ ਬਗਾਵਤ ਅਤੇ ਪਾਕਿਸਤਾਨੀ ਫੌਜ ਵਿਰੁੱਧ ਵਧਦੇ ਹਮਲਿਆਂ ਦੀ ਇੱਕ ਲੜੀ ਦਾ ਹਿੱਸਾ ਹੈ। ਬੀਐਲਏ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਬਲੋਚਿਸਤਾਨ 'ਚ ਪਾਕਿਸਤਾਨੀ ਫੌਜ ਅਤੇ ਸਰਕਾਰੀ ਕਰਮਚਾਰੀਆਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਹੈ। ਮਾਹਿਰਾਂ ਦੇ ਅਨੁਸਾਰ ਬੀਐੱਲਏ ਦਾ ਉਦੇਸ਼ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਉਣਾ ਅਤੇ ਖੇਤਰੀ ਸਰੋਤਾਂ 'ਤੇ ਸਥਾਨਕ ਕੰਟਰੋਲ ਸਥਾਪਤ ਕਰਨਾ ਹੈ।
ਸਿੰਧੂ ਦਰਿਆ 'ਚ ਸਾਡਾ ਪਾਣੀ ਵਹੇਗਾ ਤੇ ਦੁਸ਼ਮਣ ਦਾ ਖੂਨ : ਬਿਲਾਵਲ ਭੁੱਟੋ
NEXT STORY