ਵੈਨਕੂਵਰ, (ਮਲਕੀਤ ਸਿੰਘ) : ਬੀਜਿੰਗ ਸਰਦ ਰੁੱਤ ਓਲੰਪਿਕ ਵਿੱਚ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਣ ਤੋਂ ਲਗਭਗ ਚਾਰ ਸਾਲ ਬਾਅਦ ਕੈਨੇਡਾ ਦੀ ਮਿਲੀ-ਝੁਲੀ ਏਰੀਅਲਜ਼ ਟੀਮ ਓਲੰਪਿਕ ਖੇਡਾਂ ਵਿੱਚ ਹੋਰ ਵੱਡੀ ਕਾਮਯਾਬੀ ਦੀ ਉਮੀਦ ਨਾਲ ਮੈਦਾਨ ਵਿੱਚ ਉਤਰਣ ਦੀ ਤਿਆਰੀ ਕਰ ਰਹੀ ਹੈ।
ਬੀਜਿੰਗ ਓਲੰਪਿਕ ਦੌਰਾਨ ਮਿਲੀ-ਝੁਲੀ ਟੀਮ ਏਰੀਅਲਜ਼ ਮੁਕਾਬਲੇ ਦੀ ਸ਼ੁਰੂਆਤੀ ਪੇਸ਼ਕਾਰੀ ਵਿੱਚ ਕੈਨੇਡਾ ਦੇ ਤਿੰਨ ਖਿਡਾਰੀਆਂ ਲੂਇਸ ਇਰਵਿੰਗ, ਮੈਰੀਅਨ ਥੀਨੌਲਟ ਅਤੇ ਮਿਖਾਇਲ ਕਿੰਗਜ਼ਬਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ
ਟੀਮ ਨਾਲ ਜੁੜੇ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਦਾ ਮੰਨਣਾ ਹੈ ਕਿ ਬੀਜਿੰਗ ਦੇ ਤਜਰਬੇ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਮਜ਼ਬੂਤ ਬਣਾਇਆ ਹੈ। ਲੰਮੇ ਸਮੇਂ ਦੀ ਤਿਆਰੀ, ਤਕਨੀਕੀ ਸੁਧਾਰ ਅਤੇ ਨੌਜਵਾਨ ਖਿਡਾਰੀਆਂ ਦੀ ਸ਼ਾਮਿਲੀਅਤ ਨਾਲ ਟੀਮ ਹੁਣ ਪਹਿਲਾਂ ਨਾਲੋਂ ਵਧੇਰੇ ਸੰਤੁਲਿਤ ਅਤੇ ਭਰੋਸੇਮੰਦ ਦਿਖਾਈ ਦੇ ਰਹੀ ਹੈ। ਜਿਸ ਕਾਰਨ ਓਲੰਪਿਕ ਮੁਕਾਬਲਿਆਂ ਲਈ ਟੀਮ ਕਾਫੀ ਉਤਸਾਹਿਤ ਹੈ।
ਬੰਗਲਾਦੇਸ਼ : ਈਸ਼ਨਿੰਦਾ ਦੇ ਦੋਸ਼ ਹੇਠ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਲਗਾਈ ਅੱਗ
NEXT STORY