ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਇੰਗਲੈਂਡ ਦੇ ਪ੍ਰਿੰਸ ਚਾਰਲਸ ਤੀਜੇ ਦੀ ਸ਼ਨੀਵਾਰ ਤਾਜਪੋਸ਼ੀ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤੇ ਗਏ। ਜਾਣਕਾਰੀ ਮੁਤਾਬਕ ਇਸ ਸਮਾਗਮ 'ਚ "ਨਾਟ ਮਾਈ ਕਿੰਗ" ਦਾ ਨਾਅਰਾ ਸ਼ੁਰੂ ਕਰਦਿਆਂ ਰਾਜਾਸ਼ਾਹੀ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਰੌਲਾ ਪਾਇਆ। ਇਸ ਦੌਰਾਨ ਸੇਂਟ ਜੇਮਸ ਪਾਰਕ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲ ਮੈਗਾਫੋਨ ਸੀ। ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਦਾ ਕਾਰਨ ਮੈਗਾਫੋਨ ਨਾਲ ਘੋੜਿਆਂ ਨੂੰ ਡਰਾਉਣਾ ਦੱਸਿਆ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦੇਰ ਰਾਤ ਹੈਰੀਟੇਜ ਸਟਰੀਟ ਨੇੜੇ ਹੋਇਆ ਬਲਾਸਟ, ਮਚੀ ਭਾਜੜ
ਇਸ ਸਮਾਗਮ 'ਚ ਜਸਟ ਸਟਾਪ ਆਇਲ (ਜੇਐੱਸਓ), ਐਨੀਮਲ ਰਾਈਜ਼ਿੰਗ (ਏਆਰ) ਅਤੇ ਰਿਪਬਲਿਕ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਨੁੱਖੀ ਅਧਿਕਾਰ ਸੰਗਠਨਾਂ ਨੇ ਅਫ਼ਸਰਾਂ ਤੇ ਉਨ੍ਹਾਂ ਦੀ ਪਹੁੰਚ ਨੂੰ ਤਾਨਾਸ਼ਾਹੀ ਰਵੱਈਆ ਦੱਸਿਆ। ਜਾਣਕਾਰੀ ਅਨੁਸਾਰ ਇਸ ਸਮਾਗਮ ਦੌਰਾਨ ਲਗਭਗ ਇਕ ਦਰਜਨ ਤੋਂ ਵੱਧ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਮੈਟਰੋਪੋਲੀਟਨ ਪੁਲਸ ਨੇ ਹੁਣ ਤੱਕ 7 ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ। ਹਿਰਾਸਤ ਵਿੱਚ ਲਏ ਗਏ ਲੋਕਾਂ 'ਚ ਰਾਜਾਸ਼ਾਹੀ ਵਿਰੋਧੀ ਸਮੂਹ ਰਿਪਬਲਿਕ ਦਾ ਨੇਤਾ ਵੀ ਸ਼ਾਮਲ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਜਬ-ਗਜ਼ਬ : ਅਚਾਨਕ ਫਟੀ ਧਰਤੀ ਤੇ ਪੈ ਗਿਆ 230 ਫੁੱਟ ਦਾ ਟੋਆ, ਹਜ਼ਾਰਾਂ ਘਰਾਂ ’ਤੇ ਮੰਡਰਾ ਰਿਹਾ ਖ਼ਤਰਾ
NEXT STORY