ਵਾਸ਼ਿੰਗਟਨ (ਭਾਸ਼ਾ): ਵਿਗਿਆਨੀਆਂ ਨੇ ਐਂਟੀ-ਵਾਇਰਲ ਪਰਤ ਵਾਲਾ ਇਕ ਅਜਿਹਾ ਨਵਾਂ ਮਾਸਕ ਡਿਜ਼ਾਈਨ ਕੀਤਾ ਹੈ ਜੋ ਕੋਰੋਨਾਵਾਇਰਸ ਨੂੰ ਕਿਰਿਆਹੀਣ ਕਰ ਦੇਵੇਗਾ ਅਤੇ ਇਸ ਨੂੰ ਪਾਉਣ ਵਾਲਾ ਵਿਅਕਤੀ ਇਨਫੈਕਸ਼ਨ ਦੇ ਪ੍ਰਸਾਰ ਨੂੰ ਘੱਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕੇਗਾ। ਅਮਰੀਕਾ ਵਿਚ ਨੌਰਥਵੈਸਟਰਨ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਦੇ ਮੁਤਾਬਕ, ਮਾਸਕ ਦੇ ਕੱਪੜੇ ਵਿਚ ਐਂਟੀ-ਵਾਇਰਲ ਰਸਾਇਣ ਦੀ ਪਰਤ ਹੋਵੇਗੀ ਜੋ ਮਾਸਕ ਦੇ ਬਾਵਜੂਦ ਸਾਹ ਦੇ ਜ਼ਰੀਏ ਬਾਹਰ ਨਿਕਲੀਆਂ ਛੋਟੀਆਂ ਬੂੰਦਾਂ ਨੂੰ ਇਨਫੈਕਸ਼ਨ ਮੁਕਤ ਕਰੇਗੀ।
ਲੈਬੋਰਟਰੀ ਵਿਚ ਵਿਗਿਆਨੀਆਂ ਨੇ ਸਾਹ ਲੈਣ-ਛੱਡਣ, ਛਿੱਕਣ, ਖੰਘ ਦੀ ਨਕਲ ਦੇ ਜ਼ਰੀਏ ਇਹ ਪਾਇਆ ਕਿ ਜ਼ਿਆਦਾਤਰ ਮਾਸਕ ਵਿਚ ਵਰਤੇ ਜਾਣ ਵਾਲੇ ਨੌਨ-ਬੋਵੇਨ ਕੱਪੜੇ (ਲਚੀਲੇ, ਇਕ ਜਾਂ ਵੱਧ ਕੱਪੜੇ ਦੀ ਪਰਤ ਵਾਲੇ ਕੱਪੜੇ) ਇਸ ਤਰ੍ਹਾਂ ਦੇ ਮਾਸਕ ਨਿਰਮਾਣ ਦੇ ਵਿਚਾਰ ਲਈ ਸਹੀ ਹਨ। ਇਹ ਅਧਿਐਨ ਜਰਨਲ 'ਮੈਟਰ' ਵਿਚ ਵੀਰਵਾਰ ਨੂੰ ਪ੍ਰਕਾਸ਼ਿਤ ਹੋਇਆ। ਅਧਿਐਨ ਵਿਚ ਪਾਇਆ ਗਿਆ ਕਿ 19 ਫੀਸਦੀ ਫਾਈਬਰ ਘਣਤਾ ਵਾਲਾ ਇਕ ਲਿੰਟ ਫ੍ਰੀ ਵਾਇਪ (ਇਕ ਤਰ੍ਹਾਂ ਦੀ ਸਫਾਈ ਵਾਲਾ ਕੱਪੜਾ) ਸਾਹ ਦੇ ਜ਼ਰੀਏ ਬਾਹਰ ਨਿਕਲੀਆਂ ਬੂੰਦਾਂ ਨੂੰ 82 ਫੀਸਦੀ ਤੱਕ ਇਨਫੈਕਸ਼ਨ ਮੁਕਤ ਕਰ ਸਕਦਾ ਹੈ। ਅਜਿਹੇ ਕੱਪੜੇ ਨਾਲ ਸਾਹ ਲੈਣ ਵਿਚ ਮੁਸਕਲ ਨਹੀਂ ਹੁੰਦੀ ਅਤੇ ਪ੍ਰਯੋਗ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਦੌਰਾਨ ਮਾਸਕ 'ਤੇ ਲੱਗਾ ਰਸਾਇਣ ਵੀ ਹਟਿਆ ਨਹੀਂ।
ਪੜ੍ਹੋ ਇਹ ਅਹਿਮ ਖਬਰ- ਰੂਸ 'ਚ ਨੌਜਵਾਨ ਨੇ 'ਅੱਲਾਹੂ ਅਕਬਰ' ਬੋਲਦੇ ਹੋਏ ਕੀਤਾ ਹਮਲਾ, ਪੁਲਸ ਨੇ ਮਾਰੀ ਗੋਲੀ
ਨੌਰਥਵੈਸਟਰਨ ਯੂਨੀਵਰਸਿਟੀ ਦੇ ਸ਼ਿਆਜਿੰਗ ਹੁਆਂਗ ਨੇ ਦੱਸਿਆ ਕਿ ਮਹਾਮਾਰੀ ਨਾਲ ਲੜਨ ਲਈ ਮਾਸਕ ਬਹੁਤ ਜ਼ਰੂਰੀ ਹੈ। ਮਾਸਕ ਦੇ ਡਿਜ਼ਾਇਨ 'ਤੇ ਕੰਮ ਕਰ ਰਹੀ ਟੀਮ ਦਾ ਉਦੇਸ਼ ਮਾਸਕ ਪਾਉਣ ਦੇ ਬਾਅਦ ਵੀ ਸਾਹ ਦੇ ਜ਼ਰੀਏ ਬਾਹਰ ਨਿਕਲੀਆਂ ਬੂੰਦਾਂ ਵਿਚ ਮੌਜੂਦ ਵਾਇਰਸ ਨੂੰ ਤੇਜ਼ੀ ਨਾਲ ਕਿਰਿਆਹੀਣ ਕਰਨਾ ਹੈ। ਇਸ ਸਬੰਧ ਵਿਚ ਕਈ ਪ੍ਰਯੋਗਾਂ ਦੇ ਬਾਅਦ ਖੋਜ ਕਰਤਾਵਾਂ ਨੇ ਇਸ ਦੇ ਲਈ ਐਂਟੀਵਾਇਰਲ ਰਸਾਇਣ ਫਾਸਫੋਰਿਕ ਐਸਿਡ ਅਤੇ ਕਾਪਰ ਸਾਲਟ ਦਾ ਸਹਾਰਾ ਲਿਆ। ਇਹ ਦੋਵੇਂ ਰਸਾਇਣ ਅਜਿਹੇ ਹਨ ਜੋ ਵਾਇਰਸ ਦੇ ਲਈ ਪ੍ਰਤੀਕੂਲ ਵਾਤਾਵਰਣ ਤਿਆਰ ਕਰਦੇ ਹਨ।
ਪੜ੍ਹੋ ਇਹ ਅਹਿਮ ਖਬਰ- 10 ਵਾਰ ਵਿਆਹ ਕਰਵਾਉਣ ਦੇ ਬਾਵਜੂਦ ਵੀ ਚੰਗੇ ਪਤੀ ਦੀ ਭਾਲ ਕਰ ਰਹੀ ਹੈ ਇਹ 'ਬੀਬੀ'
ਬੇਘਰਾਂ ਨੂੰ ਆਸਰਾ ਦੇਣ ਲਈ ਚੰਗੀ ਸ਼ੁਰੂਆਤ, ਟੋਰਾਂਟੋ ਵਾਸੀ ਕਰ ਰਿਹੈ ਪੁੰਨ ਦਾ ਕੰਮ
NEXT STORY