ਇੰਟਰਨੈਸ਼ਨਲ ਡੈਸਕ- ਰਣਯੋਧ ਸਿੰਘ ਉਰਫ ਖੰਡਾ ਦੀ ਮੌਤ ਤੋਂ ਬਾਅਦ ਮਹਾ ਸਿੰਘ ਉਰਫ ਅਨੂਪ ਸਿੰਘ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਜਥੇਬੰਦੀ ਦਾ ਅਗਲਾ ਮੁਖੀ ਥਾਪਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 2020 ਵਿਚ ਹਰਮੀਤ ਸਿੰਘ ਪੀ.ਐੱਡ.ਡੀ. ਦੀ ਮੌਤ ਤੋਂ ਬਾਅਦ ਰਣਯੋਧ ਸਿੰਘ ਉਰਫ ਖੰਡਾ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿਚ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ 19 ਮਾਰਚ ਦੀ ਹਿੰਸਾ ਦੇ ਮੁੱਖ ਸਾਜਿਸ਼ਕਰਤਾ ਅਤੇ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਮੁਖੀ ਅਵਤਾਰ ਸਿੰਘ ਖੰਡਾ ਦੀ ਬਰਮਿੰਘਮ ਦੇ ਸੈਂਡਵੈਲ ਹਸਪਤਾਲ ਵਿਚ ਮੌਤ ਹੋ ਗਈ ਸੀ। ਖੰਡਾ ਕੁਝ ਦਿਨਾਂ ਤੋਂ ਗੰਭੀਰ ਬੀਮਾਰ ਸੀ ਅਤੇ ਬਰਮਿੰਘਮ ਦੇ ਸਿਟੀ ਹਸਪਤਾਲ ਵਿੱਚ ਜੇਰੇ ਇਲਾਜ ਸੀ। ਸੂਤਰਾਂ ਮੁਤਾਬਕ ਖੰਡਾ ਨੂੰ ਕੈਂਸਰ ਦੀ ਬਿਮਾਰੀ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀ ਦੱਸੀ ਜਾਂਦੀ ਹੈ। ਖੰਡਾ, ਜਿਸਨੂੰ ਰਣਜੋਧ ਸਿੰਘ ਵਜੋਂ ਵੀ ਜਾਣਿਆ ਜਾਂਦਾ ਹੈ, ਯੂਕੇ ਵਿੱਚ ਸਿਆਸੀ ਸ਼ਰਨ ਮੰਗਣ ਵਾਲਾ ਸੀ ਅਤੇ ਤਥਾਕਥਿਤ ਖਾਲਿਸਤਾਨ ਲਈ ਵੱਖਵਾਦੀ ਲਹਿਰ ਵੱਲ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਉਸਦਾ ਪਿਤਾ ਇੱਕ KLF ਅੱਤਵਾਦੀ ਸੀ ਜਿਸਨੂੰ 1991 ਵਿੱਚ ਸੁਰੱਖਿਆ ਬਲਾਂ ਦੁਆਰਾ ਮਾਰ ਦਿੱਤਾ ਗਿਆ ਸੀ ।
Pak 'ਚ JUL-F ਸਿਆਸੀ ਕਾਨਫਰੰਸ 'ਚ ਆਤਮਘਾਤੀ ਧਮਾਕੇ ਪਿੱਛੇ ISIS ਦਾ ਹੱਥ, 44 ਦੀ ਹੋਈ ਮੌਤ
NEXT STORY