ਵਾਸ਼ਿੰਗਟਨ (ਬਿਊਰੋ)— 1 ਅਪ੍ਰੈਲ ਨੂੰ 'ਅਪ੍ਰੈਲ ਫੂਲ' ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਪੂਰੀ ਦੁਨੀਆ ਵਿਚ ਇਸ ਦਿਨ ਨੂੰ 'ਮੂਰਖ ਦਿਵਸ' ਕਿਹਾ ਜਾਂਦਾ ਹੈ। ਅੱਜ ਦੇ ਦਿਨ ਹਰ ਕੋਈ ਦੂਜੇ ਨੂੰ ਮੂਰਖ ਬਣਾਉਂਦਾ ਹੈ ਅਤੇ ਖੁਸ਼ ਹੁੰਦਾ ਹੈ। ਇਹ ਸਭ ਹਾਸੇ-ਮਜ਼ਾਕ ਲਈ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਇਕ ਇਸ ਦਿਨ ਦੀ ਸ਼ੁਰੂਆਤ ਕਿਵੇਂ ਅਤੇ ਕਦੋਂ ਹੋਈ। ਇਸ ਦਾ ਮਹੱਤਵ ਕੀ ਹੈ। ਇਸ ਦਿਨ ਨਾਲ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਤ ਹਨ।
ਦੁਨੀਆ ਭਰ 'ਚ ਮਨਾਇਆ ਜਾਂਦੈ ਅਪ੍ਰੈਲ ਫੂਲ ਡੇਅ
ਅਪ੍ਰੈਲ ਫੂਲ ਡੇਅ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਕੁਝ ਦੇਸ਼ਾਂ ਵਿਚ 1 ਅਪ੍ਰੈਲ ਨੂੰ ਛੁੱਟੀ ਹੁੰਦੀ ਹੈ। ਪਰ ਭਾਰਤ ਸਮੇਤ ਜ਼ਿਆਦਾਤਰ ਦੇਸ਼ਾਂ ਵਿਚ ਇਸ ਦਿਨ ਦੀ ਛੁੱਟੀ ਨਹੀਂ ਹੁੰਦੀ। ਮੂਰਖ ਦਿਵਸ ਜਾਂ ਅਪ੍ਰੈਲ ਫੂਲ ਡੇਅ ਵੱਖ-ਵੱਖ ਦੇਸ਼ਾਂ ਵਿਚ ਵੱਖਰੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਕੁਝ ਦੇਸ਼ਾਂ ਜਿਵੇਂ ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਬ੍ਰਿਟੇਨ ਵਿਚ ਅਪ੍ਰੈਲ ਫੂਲ ਡੇਅ ਸਿਰਫ ਦੁਪਹਿਰ ਤੱਕ ਮਨਾਇਆ ਜਾਂਦਾ ਹੈ।
ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਇੱਥੋਂ ਦੇ ਅਖਬਾਰ ਸਿਰਫ ਸਵੇਰ ਦੇ ਅੰਕ ਦੇ ਮੁੱਖ ਪੇਜ 'ਤੇ ਅਪ੍ਰੈਲ ਫੂਲ ਡੇਅ ਨਾਲ ਸਬੰਧਤ ਵਿਚਾਰ ਰੱਖਦੇ ਹਨ। ਇਸ ਦੇ ਇਲਾਵਾ ਫਰਾਂਸ, ਆਇਰਲੈਂਡ, ਇਟਲੀ, ਦੱਖਣੀ ਕੋਰੀਆ, ਜਾਪਾਨ, ਰੂਸ, ਨੀਦਰਲੈਂਡ, ਜਰਮਨੀ, ਬ੍ਰਾਜ਼ੀਲ, ਕੈਨੇਡਾ ਅਤੇ ਅਮਰੀਕਾ ਵਿਚ ਜੋਕਸ ਦਾ ਸਿਲਸਿਲਾ ਪੂਰਾ ਦਿਨ ਚੱਲਦਾ ਹੈ।
ਅਪ੍ਰੈਲ ਫੂਲ ਦੇ ਕਿੱਸੇ ਅਤੇ ਇਤਿਹਾਸ
1. ਪਹਿਲੀ ਵਾਰ ਅਪ੍ਰੈਲ ਫੂਲ ਡੇਅ ਕਦੋਂ ਮਨਾਇਆ ਗਿਆ ਇਸ ਬਾਰੇ ਖਾਸ ਜਾਣਕਾਰੀ ਨਹੀਂ ਹੈ। ਇਸ ਦਿਨ ਨਾਲ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਤ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਫ੍ਰੈਂਚ ਕੈਲੰਡਰ ਵਿਚ ਹੋਣ ਵਾਲੀ ਤਬਦੀਲੀ ਵੀ ਅਪ੍ਰੈਲ ਫੂਲ ਡੇਅ ਮਨਾਉਣ ਦਾ ਕਾਰਨ ਹੋ ਸਕਦਾ ਹੈ। ਉੱਥੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇੰਗਲੈਂਡ ਦੇ ਰਾਜਾ ਰਿਚਰਡ ਦੂਜੇ ਦੀ ਐਨੀ ਨਾਲ ਕੁੜਮਾਈ ਦੇ ਕਾਰਨ ਅਪ੍ਰੈਲ ਫੂਲ ਡੇਅ ਮਨਾਇਆ ਜਾਂਦਾ ਹੈ।
2. 1 ਅਪ੍ਰੈਲ ਅਤੇ ਮੂਰਖਤਾ ਦੇ ਵਿਚਾਲੇ ਸਭ ਤੋਂ ਪਹਿਲਾ ਦਰਜ ਕੀਤਾ ਗਿਆ ਸਬੰਧ ਚਾਸਰ ਦੇ ਕੈਂਟਰਬਰੀ ਟੇਲਜ਼ (ਸਾਲ 1392) ਵਿਚ ਪਾਇਆ ਜਾਂਦਾ ਹੈ।
3. ਕਈ ਲੇਖਕ ਇਹ ਦੱਸਦੇ ਹਨ ਕਿ 16ਵੀਂ ਸਦੀ ਵਿਚ 1 ਜਨਵਰੀ ਨੂੰ ਨਿਊ ਯੀਅਰ ਡੇਅ ਦੇ ਰੂਪ ਵਿਚ ਮਨਾਏ ਜਾਣ ਦਾ ਰਿਵਾਜ ਇਕ ਛੁੱਟੀ ਦਾ ਦਿਨ ਕੱਢਣ ਲਈ ਸ਼ੁਰੂ ਕੀਤਾ ਗਿਆ ਸੀ ਪਰ ਇਹ ਸਿਧਾਂਤ ਪੁਰਾਣੇ ਹਵਾਲਿਆਂ ਦਾ ਜ਼ਿਕਰ ਨਹੀਂ ਕਰਦਾ।
4. ਇਕ ਹੋਰ ਕਹਾਣੀ ਮੁਤਾਬਕ ਪ੍ਰਾਚੀਨ ਯੂਰਪ ਵਿਚ ਨਵਾਂ ਸਾਲ ਹਰੇਕ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ ਸੀ। ਸਾਲ 1582 ਵਿਚ ਪੋਪ ਗ੍ਰੇਗੋਰੀ 13 ਨੇ ਨਵਾਂ ਕੈਲੰਡਰ ਅਪਨਾਉਣ ਦੇ ਨਿਰਦੇਸ਼ ਦਿੱਤੇ ਅਤੇ 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਲਈ ਕਿਹਾ। ਰੋਮ ਦੇ ਜ਼ਿਆਦਾਤਰ ਲੋਕਾਂ ਨੇ ਇਸ ਨਵੇਂ ਕੈਲੰਡਰ ਨੂੰ ਅਪਨਾ ਲਿਆ ਜਦਕਿ ਬਹੁਤ ਸਾਰੇ ਲੋਕ 1 ਅਪ੍ਰੈਲ ਨੂੰ ਹੀ ਨਵਾਂ ਸਾਲ ਮਨਾਉਂਦੇ ਸਨ। ਅਜਿਹੇ ਲੋਕਾਂ ਨੂੰ ਮੂਰਖ ਸਮਝ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ।
5. ਸਾਲ 1915 ਦੀ ਗੱਲ ਹੈ ਜਦੋਂ ਜਰਮਨੀ ਦੇ ਲਿਲੇ ਹਵਾਈ ਅੱਡੇ 'ਤੇ ਇਕ ਬ੍ਰਿਟਿਸ਼ ਪਾਇਲਟ ਨੇ ਵੱਡਾ ਬੰਬ ਸੁੱਟਿਆ। ਇਸ ਨੂੰ ਦੇਖ ਲੋਕ ਇੱਧਰ-ਉੱਧਰ ਭੱਜਣ ਲੱਗੇ। ਦੇਰ ਤੱਕ ਲੋਕ ਲੁਕੇ ਰਹੇ। ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਜਦੋਂ ਕੋਈ ਧਮਾਕਾ ਨਹੀਂ ਹੋਇਆ ਤਾਂ ਲੋਕਾਂ ਨੇ ਬਾਹਰ ਨਿਕਲ ਦੇ ਦੇਖਿਆ। ਉੱਥੇ ਇਕ ਵੱਡਾ ਫੁਟਬਾਲ ਪਿਆ ਸੀ ਜਿਸ 'ਤੇ ਅਪ੍ਰੈਲ ਫੂਲ ਲਿਖਿਆ ਹੋਇਆ ਸੀ।
6. ਉੱਥੇ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਾਲ 1508 ਵਿਚ ਇਕ ਫ੍ਰਾਂਸੀਸੀ ਕਵੀ ਨੇ ਇਕ ਪੋਈਜ਼ਨ ਡੀ ਐਵਰਿਲ (ਅਪ੍ਰੈਲ ਫੂਲ) ਦਾ ਹਵਾਲਾ ਦਿੱਤਾ ਸੀ। ਉੱਥੇ ਸਾਲ 1539 ਵਿਚ ਫਲੇਮਿਸ਼ ਕਵੀ 'ਡੇ ਡੇਨੇ' ਨੇ ਇਕ ਅਮੀਰ ਵਿਅਕਤੀ ਦੇ ਬਾਰੇ ਵਿਚ ਲਿਖਿਆ ਜਿਸ ਨੇ 1 ਅਪ੍ਰੈਲ ਨੂੰ ਆਪਣੇ ਨੌਕਰਾਂ ਨੂੰ ਮੂਰਖਤਾਪੂਰਨ ਕੰਮਾਂ ਲਈ ਭੇਜਿਆ ਸੀ। 1 ਅਪ੍ਰੈਲ 1698 ਨੂੰ ਕਈ ਲੋਕਾਂ ਨੂੰ 'ਸ਼ੇਰ ਨੂੰ ਕੁੱਟਦਿਆਂ ਦੇਖਣ' ਲਈ ਧੋਖੇ ਨਾਲ ਟਾਵਰ ਆਫ ਲੰਡਨ ਵਿਚ ਲਿਜਾਇਆ ਗਿਆ।
7. ਕੁਝ ਲੋਕ ਇਸ ਦਿਨ ਨੂੰ ਹਿਲਾਰਿਆ ਤਿਉਹਾਰ ਨਾਲ ਵੀ ਜੋੜ ਕੇ ਦੇਖਦੇ ਹਨ। ਜੋ ਪ੍ਰਾਚੀਨ ਕਾਲ ਵਿਚ ਰੋਮ ਵਿਚ ਮਨਾਇਆ ਜਾਂਦਾ ਸੀ। ਇਸ ਤਿਉਹਾਰ ਵਿਚ ਦੇਵਤਾ ਅਤਿਸ ਦੀ ਪੂਜਾ ਹੁੰਦੀ ਸੀ। ਉਤਸਵ ਦੌਰਾਨ ਲੋਕ ਅਜੀਬੋ-ਗਰੀਬ ਕੱਪੜੇ ਪਹਿਨਦੇ ਸਨ। ਨਾਲ ਹੀ ਮਾਸਕ ਲਗਾ ਕੇ ਕਈ ਤਰ੍ਹਾਂ ਦੇ ਮਜ਼ਾਕ ਕਰਦੇ ਸਨ। ਇਨ੍ਹਾਂ ਗਤੀਵਿਧੀਆਂ ਕਾਰਨ ਹੀ ਇਤਿਹਾਸਕਾਰਾਂ ਨੇ ਇਸ ਨੂੰ ਅਪ੍ਰੈਲ ਫੂਲ ਡੇਅ ਨਾਲ ਜੋੜ ਦਿੱਤਾ।
ਇਸ ਦਿਨ ਨਾਲ ਸਬੰਧਤ ਕਹਾਣੀਆਂ ਵਾਂਗ ਇਸ ਨੂੰ ਮਨਾਉਣ ਦੇ ਤਰੀਕੇ ਵੀ ਵੱਖ-ਵੱਖ ਹਨ। ਫਰਾਂਸ, ਇਟਲੀ, ਬੈਲਜੀਅਮ ਵਿਚ ਕਾਗਜ਼ ਦੀ ਮੱਛੀ ਬਣਾ ਕੇ ਲੋਕਾਂ ਦੇ ਪਿੱਛੇ ਚਿਪਕਾ ਦਿੱਤੀ ਜਾਂਦੀ ਹੈ ਅਤੇ ਮਜ਼ਾਕ ਬਣਾਇਆ ਜਾਂਦਾ ਹੈ। ਈਰਾਨੀ ਫਾਰਸੀ ਨਵੇਂ ਸਾਲ ਦੇ 13ਵੇਂ ਦਿਨ ਇਕ-ਦੂਜੇ 'ਤੇ ਤਾਨਾ ਮਾਰਦੇ ਹਨ। ਇਹ 1 ਜਾਂ 2 ਅਪ੍ਰੈਲ ਦਾ ਦਿਨ ਹੁੰਦਾ ਹੈ। ਡੈਨਮਾਰਕ ਵਿਚ 1 ਮਈ ਨੂੰ ਇਹ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਮਜ-ਕਟ ਕਹਿੰਦੇ ਹਨ। ਉੱਥੇ ਸਪੇਨਿਸ਼ ਬੋਲਣ ਵਾਲੇ ਦੇਸ਼ਾਂ ਵਿਚ 28 ਦਸੰਬਰ ਨੂੰ ਅਪ੍ਰੈਲ ਫੂਲ ਮਨਾਇਆ ਜਾਂਦਾ ਹੈ ਜਿਸ ਨੂੰ ਡੇਅ ਆਫ ਹੋਲੀ ਇਨੋਸੈਂਟਸ ਕਿਹਾ ਜਾਂਦਾ ਹੈ।
ਪੇਰੂ : ਬੱਸ 'ਚ ਲੱਗੀ ਅੱਗ, 20 ਲੋਕਾਂ ਦੀ ਮੌਤ
NEXT STORY