ਕਰਾਚੀ— ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ਸਥਿਤ ਪ੍ਰੈੱਸ ਕਲੱਬ 'ਚ ਵੀਰਵਾਰ ਨੂੰ ਸਾਦੇ ਕੱਪੜਿਆਂ 'ਚ ਦਰਜਨ ਦੇ ਨੇੜੇ ਬੰਦੂਕਧਾਰੀ ਦਾਖਲ ਹੋ ਗਏ ਤੇ ਪੱਤਰਕਾਰਾਂ ਨੂੰ ਪਰੇਸ਼ਾਨ ਕੀਤਾ। ਕਰਾਚੀ ਪ੍ਰੈੱਸ ਕਲੱਬ ਦੇ ਅਹੁਦਾ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਲੱਬ ਦੇ ਇਕ ਅਹੁਦਾ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਰਾਤ ਸਾਢੇ ਦੱਸ ਵਜੇ ਹੋਈ। ਦਰਜਨਾਂ ਬੰਦੂਕਧਾਰੀ ਕਲੱਬ 'ਚ ਦਾਖਲ ਹੋ ਗਏ। ਉਨ੍ਹਾਂ ਦੱਸਿਆ ਕਿ ਦਰਜਨਾਂ ਬੰਦੂਕਧਾਰੀ ਸਾਦੇ ਕੱਪੜਿਆਂ 'ਚ ਰਾਤ ਸਾਢੇ ਦੱਸ ਵਜੇ ਕਰਾਚੀ ਪ੍ਰੈੱਸ ਕਲੱਬ 'ਚ ਦਾਖਲ ਹੋ ਗਏ। ਪੱਤਰਕਾਰਾਂ ਨੂੰ ਪਰੇਸ਼ਾਨ ਕੀਤਾ ਗਿਆ। ਵੱਖ-ਵੱਖ ਕਮਰਿਆਂ, ਰਸੋਈਘਰਾਂ, ਉੱਪਰੀ ਮੰਜ਼ਿਲ ਤੇ ਖੇਡ ਹਾਲ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਮੋਬਾਇਲ ਫੋਨ ਨਾਲ ਜ਼ਬਰਦਸਤੀ ਵੀਡੀਓ ਬਣਾਇਆ ਤੇ ਤਸਵੀਰਾਂ ਖਿੱਚੀਆਂ। ਘਟਨਾ ਤੋਂ ਬਾਅਦ ਕਲੱਬ ਦੇ ਅਹੁਦਾ ਅਧਿਕਾਰੀਆਂ ਨੇ ਤੁਰੰਤ ਵਧੀਕ ਡਾਇਰੈਕਟਰ ਜਨਰਲ ਡਾ ਆਮਿਰ ਅਹਿਮਦ ਸੇਖ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਮਾਮਲੇ 'ਚ ਤੁਰੰਤ ਜਾਂਚ ਦਾ ਭਰੋਸਾ ਦਿਵਾਇਆ ਹੈ। ਇਸ ਘਟਨਾ ਤੋਂ ਬਾਅਦ ਪੱਤਰਕਾਰਾਂ ਨੇ ਸ਼ੁੱਕਰਵਾਰ ਨੂੰ ਦੁਪਹਿਰ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।
ਤਾਲੀਬਾਨੀ ਹਮਲਿਆਂ 'ਚ ਹੋਈਆਂ 17 ਮੌਤਾਂ
NEXT STORY