ਮਾਸਕੋ (ਏਜੰਸੀ)- ਅਰਮੀਨੀਆ ਦੇ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਰਾਤ ਨੂੰ ਕੀਤੇ ਗਏ ਅਜ਼ਰਬਾਈਜਾਨ ਦੇ ਹਮਲਿਆਂ ਵਿੱਚ 49 ਆਰਮੀਨੀਆਈ ਫ਼ੌਜੀ ਮਾਰੇ ਗਏ ਹਨ, ਜਦੋਂਕਿ ਅਜ਼ਰਬਾਈਜਾਨ ਦਾ ਕਹਿਣਾ ਹੈ ਕਿ ਉਸ ਨੇ ਆਰਮੇਨੀਆ ਦੇ ਹਮਲਿਆਂ ਦਾ ਜਵਾਬ ਵਿਚ ਕਾਰਵਾਈ ਕਰਦੇ ਹੋਏ ਹਮਲੇ ਕੀਤੇ ਹਨ। ਸਮਾਚਾਰ ਏਜੰਸੀ ਇੰਟਰਫੈਕਸ ਨੇ ਰਿਪੋਰਟ ਦਿੱਤੀ ਕਿ ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ੀਨਯਾਨ ਨੇ ਸੰਸਦ ਵਿਚ ਕਿਹਾ ਕਿ ਅਜ਼ਰਬਾਈਜਾਨੀ ਦੇ ਬਲਾਂ ਨੇ ਲਗਭਗ 6 ਥਾਵਾਂ 'ਤੇ ਹਮਲੇ ਕੀਤੇ।
ਇਸ ਦੌਰਾਨ ਅਜ਼ਰਬਾਈਜਾਨ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਰਮੀਨੀਆਈ ਬਲਾਂ ਨੇ ਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ ਫ਼ੌਜ ਦੀਆਂ ਚੌਕੀਆਂ 'ਤੇ ਗੋਲੀਬਾਰੀ ਕੀਤੀ ਅਤੇ ਅਰਮੀਨੀਆਈ ਹਮਲਾਵਰਾਂ ਨੇ ਇਨ੍ਹਾਂ ਖੇਤਰਾਂ ਵਿੱਚ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ। ਉਸ ਨੇ ਕਿਹਾ ਗਿਆ ਹੈ ਕਿ ਅਜ਼ਰਬਾਈਜਾਨ ਦੇ ਬਲ ਅਣਗਿਣਤ ਸੰਖਿਆ ਵਿਚ ਜ਼ਖ਼ਮੀ ਹੋਏ ਅਤੇ "ਜ਼ੋਰਦਾਰ ਜਵਾਬੀ ਕਾਰਵਾਈ" ਕੀਤੀ ਗਈ।'
ਅਜ਼ਰਬਾਈਜਾਨ ਅਤੇ ਅਰਮੀਨੀਆ ਵਿਚਕਾਰ ਦਹਾਕਿਆਂ ਤੋਂ ਨਾਗੋਰਨੋ-ਕਾਰਾਬਾਖ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ। ਨਾਗੋਰਨੋ-ਕਾਰਾਬਾਖ ਅਜ਼ਰਬਾਈਜਾਨ ਦਾ ਹਿੱਸਾ ਹੈ, ਪਰ ਇਹ 1994 ਵਿੱਚ ਇੱਕ ਵੱਖਵਾਦੀ ਯੁੱਧ ਦੇ ਖ਼ਤਮ ਹੋਣ ਦੇ ਬਾਅਦ ਤੋਂ ਅਰਮੀਨੀਆ ਦੁਆਰਾ ਸਮਰਥਤ ਬਲਾਂ ਦੇ ਨਿਯੰਤਰਣ ਵਿੱਚ ਹੈ। ਦੋਵਾਂ ਵਿਚਕਾਰ 2020 ਵਿੱਚ ਛੇ ਹਫ਼ਤੇ ਤੱਕ ਚੱਲੇ ਯੁੱਧ ਵਿੱਚ 6,600 ਤੋਂ ਵੱਧ ਲੋਕ ਮਾਰੇ ਗਏ ਸਨ।
ਇਟਲੀ 'ਚ ਮਨਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ
NEXT STORY