ਬੁਹਾਰੀ ਅਬੁਜਾ- ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਦੇਸ਼ ਵਿਚ ਬੰਦੂਕਧਾਰੀਆਂ ਅਤੇ ਅਪਰਾਧਕ ਗਿਰੋਹਾਂ ਦੇ ਹਮਲਿਆਂ ਨੂੰ ਅਸਫਲ ਕਰਨ ਲਈ ਫੌਜ ਨੂੰ ਆਪਣੀ ਮੁਹਿੰਮ ਵਿਚ ਤੇਜ਼ੀ ਲਿਆਉਣ ਦਾ ਹੁਕਮ ਦਿੱਤਾ ਹੈ।
ਮੁਹੰਮਦ ਨੇ ਪੱਛਮੀ-ਉੱਤਰੀ ਨਾਈਜੀਰੀਆ ਦੇ ਸੋਕੋਟੋ ਸੂਬੇ ਵਿਚ ਬੁੱਧਵਾਰ ਨੂੰ ਬੰਦੂਕਧਾਰੀਆਂ ਵਲੋਂ ਕੀਤੇ ਗਏ ਹਮਲੇ ਦੇ ਬਾਅਦ ਵੀਰਵਾਰ ਨੂੰ ਇਹ ਹੁਕਮ ਦਿੱਤਾ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਇਸ ਹਮਲੇ ਵਿਚ ਘੱਟ ਤੋਂ ਘੱਟ 70 ਲੋਕ ਮਾਰੇ ਗਏ ਸਨ।
ਉਨ੍ਹਾਂ ਕਿਹਾ, "ਸਰਕਾਰ ਹਮਲਾਵਰਾਂ ਤੋਂ ਆਪਣੇ ਨਾਗਰਿਕਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਅਸੀਂ ਇਸ ਤਰ੍ਹਾਂ ਦੀਆਂ ਸਮੂਹਿਕ ਹੱਤਿਆਵਾਂ ਕਰਨ ਵਾਲਿਆਂ ਨੂੰ ਗੋਡੇ ਟੇਕਣ ਲਈ ਮਜਬੂਰ ਕਰਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਕੁਚਲਣ ਲਈ ਦ੍ਰਿੜ ਸੰਕਲਪ ਲਿਆ ਹੈ। ਸਾਰਾ ਵਿਸ਼ਵ ਅਤੇ ਨਾਈਜੀਰੀਆ ਇਸ ਸਮੇਂ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਲੜ ਰਿਹਾ ਹੈ। ਇਹ ਦੁੱਖ ਅਤੇ ਬਦਕਿਸਮਤੀ ਹੈ ਕਿ ਇਸ ਸਮੇਂ ਵੀ ਦੇਸ਼ ਦੇ ਕੁੱਝ ਹਿੱਸਿਆਂ ਵਿਚ ਹਮਲਾਵਰ ਅਤੇ ਅਪਰਾਧਕ ਗਿਰੋਹ ਕਿਰਿਆਸ਼ੀਲ ਹਨ ਅਤੇ ਨਿਰਦੋਸ਼ ਲੋਕਾਂ ਦਾ ਕਤਲ ਕਰ ਰਹੇ ਹਨ।"
ਅਮਰੀਕਾ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟੇ ਦੌਰਾਨ ਕਰੀਬ 1300 ਲੋਕਾਂ ਦੀ ਮੌਤ
NEXT STORY