ਔਗਾਡੋਊਗੋਊ— ਉੱਤਰੀ ਬੁਰਕੀਨਾ ਫਾਸੋ 'ਚ ਸੋਨੇ ਦੀ ਇਕ ਖਾਨ 'ਤੇ ਹੋਏ ਹਮਲੇ 'ਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਪੁਲ ਦੋ ਉੱਤਰੀ ਸ਼ਹਿਰਾਂ ਨੂੰ ਜੋੜਦਾ ਸੀ।
ਇਕ ਸੁਰੱਖਿਆ ਸੂਤਰ ਨੇ ਦੱਸਿਆ,''ਹਥਿਆਰਬੰਦ ਲੋਕਾਂ ਨੇ ਦੋਲਮਾਨੇ 'ਚ ਸੋਨੇ ਦੀ ਖਾਨ 'ਤੇ ਹਮਲਾ ਕੀਤਾ। ਇਸ ਹਮਲੇ 'ਚ ਤਕਰੀਬਨ 20 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਜ਼ਿਆਦਾਤਰ ਮਜ਼ਦੂਰ ਹਨ।'' ਉੱਥੇ ਹੀ ਇਕ ਹੋਰ ਸੁਰੱਖਿਆ ਸੂਤਰ ਨੇ ਦੱਸਿਆ ਕਿ ਇਸ ਹਮਲੇ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਨੇ ਇਸ ਤੋਂ ਅੱਗੇ ਕੋਈ ਜਾਣਕਾਰੀ ਨਹੀਂ ਦਿੱਤੀ। ਮੰਨਿਆ ਜਾਂਦਾ ਹੈ ਕਿ ਇੱਥੇ ਕਈ ਹਮਲਿਆਂ 'ਚ ਅਲਕਾਇਦਾ ਨਾਲ ਜੁੜੇ ਸੰਗਠਨ ਸ਼ਾਮਲ ਰਹੇ ਹਨ। 2015 ਤੋਂ ਹੁਣ ਤਕ ਇਸ ਤਰ੍ਹਾਂ ਦੇ ਹਮਲਿਆਂ 'ਚ 585 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਤਿਹਾਸ 'ਚ ਪਹਿਲੀ ਵਾਰ ਹੀਰੇ ਦੇ ਅੰਦਰੋਂ ਮਿਲਿਆ 'ਅਨੋਖਾ ਹੀਰਾ'
NEXT STORY