ਹਾਂਗਕਾਂਗ (ਤ੍ਰਿਸ਼ਾ ਮੁਖਰਜੀ) ਹਾਂਗਕਾਂਗ, (ਭਾਸ਼ਾ)- ਆਰਟ ਬੇਸਲ ਹਾਂਗਕਾਂਗ ਦਾ ਸੱਤਵਾਂ ਸੈਸ਼ਨ ਭਾਰਤੀ ਨਾਰੀ ਸ਼ਕਤੀ ਦੇ ਨਾਂ ਰਿਹਾ ਕਿਉਂਕਿ ਸ਼ਿਲਪਾ ਗੁਪਤਾ, ਅੰਜੂ ਡੋਡੀਆ ਅਤੇ ਰੀਨਾ ਸੈਨੀ ਕਲਾਤ ਸਣੇ ਦੇਸ਼ ਦੀ ਸਮਕਾਲੀਨ ਬਿਹਤਰੀਨ ਮਹਿਲਾ ਕਲਾਕਾਰਾਂ ਨੇ ਇਸ ਸਾਲਾਨਾ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਸ਼ੁੱਕਰਵਾਰ ਨੂੰ ਇਹ ਪ੍ਰੋਗਰਾਮ ਜਨਤਾ ਲਈ ਖੁੱਲ ਗਿਆ। ਇਸ ਵਿਚ ਹਿੱਸਾ ਲੈਣ ਵਾਲੀਆਂ ਗੈਲਰੀਆਂ, ਕੇਮੋਲਡ ਪ੍ਰੈਸਕਾਟ, ਐਕਸਪੈਰੀਮੈਂਟਰ, ਵਢੇਰਾ ਆਰਟ ਗੈਲਰੀ, ਟਾਰਕ ਐਂਡ ਗੈਲਰੀ ਸਪੇਸ ਦਾ ਸੰਚਾਲਨ ਵੀ ਔਰਤਾਂ ਨੇ ਕੀਤਾ। ਕੇਮੋਲਡ ਪ੍ਰੈਸਕਾਟ ਬੂਥ ਵਿਚ ਗੁਪਤਾ ਦੇ ਕੰਮ ਵਿਚ ਉਨ੍ਹਾਂ ਕਾਰਨਾਂ ਨੂੰ ਵਿਸਥਾਰ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਵਿਅਕਤੀ ਆਪਣੇ ਨਾਂ ਨੂੰ ਬਦਲਣ ਦੀ ਚੋਣ ਕਿਉਂ ਕਰਦਾ ਹੈ।
ਗੁਪਤਾ ਦੀਆਂ ਰਚਨਾਵਾਂ ਨੂੰ ਦਿੱਲੀ ਸਥਿਤ ਵਢੇਰਾ ਆਰਟ ਗੈਲਰੀ ਵਿਚ ਵੀ ਦਿਖਾਇਆ ਗਿਆ ਹੈ। ਇਸ ਗੈਲਰੀ ਨੇ ਇਥੇ ਕਲਾਕਾਰ ਦੀ ਦੋ ਕਲਾਤਮਕ ਲੜੀਆਂ ਨੂੰ ਦਿਖਾਇਆ ਹੈ। ਇਕ ਹੈ ਚਾਰ ਮੋਨੋਕ੍ਰੋਮੈਟਿਕ ਤਸਵੀਰਾਂ ਜਿਨ੍ਹਾਂ ਦਾ ਟਾਈਟਲ ਹੈ, 'ਆਈ ਵਾਂਟ ਟੂ ਲੀਵ ਵਿਦ ਨੋ ਫੀਅਰ' ਅਤੇ ਹੋਰ ਹੈ। 100 ਹੈਂਡ ਡ੍ਰਾਨ ਮੈਪਸ ਆਫ ਇੰਡੀਆ। ਇਕ ਹੋਰ ਕਲਾਕਾਰ ਡੋਡੀਆ ਦੀਆਂ ਰਚਨਾਵਾਂ ਨੂੰ ਕੇਮੋਲਡ ਪ੍ਰੈਸਕਾਟ ਅਤੇ ਵਢੇਰਾ ਆਰਟ ਗੈਲਰੀ ਨੇ ਇਥੇ ਪ੍ਰਦਰਸ਼ਿਤ ਕੀਤਾ ਹੈ। ਕਲਾਤ ਦੀ ਲੀਕਿੰਗ ਸਾਈਂਸ ਮੁੰਬਈ ਸਥਿਤ ਗੈਲਰੀ ਦੀਆਂ ਕਲਾਕ੍ਰਿਤੀਆਂ ਦਾ ਹਿੱਸਾ ਹੈ। ਕੋਲਕਾਤਾ ਸਥਿਤ ਐਕਸਪੈਰੀਮੈਂਟਰ ਵਲੋਂ ਵਲੋਂ ਹੋਰ ਮਹਿਲਾ ਕਲਾਕਾਰ ਆਇਸ਼ਾ ਸੁਲਤਾਨਾ, ਨਾਦੀਆ ਕਾਬਿਲਿੰਕੇ ਅਤੇ ਬਾਨੀ ਆਬਿਦੀ ਦੀਆਂ ਕਲਾਕ੍ਰਿਤੀਆਂ ਵੀ ਪ੍ਰਦਰਸ਼ਿਤ ਕੀਤੀ ਗਈ ਹੈ। ਗੈਲਰੀ ਵਿਚ ਪੁਰਸ਼ ਕਲਾਕਾਰਾਂ ਦੀਆਂ ਰਚਨਾਵਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਆਰਟ ਬੇਸਲ ਹਾਂਗਕਾਂਗ ਪ੍ਰੋਗਰਾਮ 31 ਮਾਰਚ ਨੂੰ ਖਤਮ ਹੋਵੇਗਾ।
ਕਰਤਾਰਪੁਰ ਲਾਂਘੇ 'ਤੇ ਅਗਲੀ ਬੈਠਕ ਬਾਰੇ ਭਾਰਤ ਦਾ ਫੈਸਲਾ ਸਮਝ ਤੋਂ ਪਰੇ : ਪਾਕਿ
NEXT STORY