ਕਾਬੁਲ— ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕਿਹਾ ਕਿ ਅਫ਼ਗਾਨ ਮੁੱਦੇ ਦਾ ਕੋਈ ਮਿਲਟਰੀ (ਫ਼ੌਜੀ) ਹੱਲ ਨਹੀਂ ਹੈ। ਗਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਾਲਿਬਾਨ ਨਾਲ ਸਿੱਧੀ ਗੱਲਬਾਤ ਲਈ ਤਿਆਰ ਹੈ। ਅਫ਼ਗਾਨ ਪ੍ਰੈਸੀਡੇਂਸ਼ੀਅਲ ਪੈਲੇਸ ’ਚ ਜੁਆਇੰਟ ਕੋਆਰਡੀਨੇਸ਼ਨ ਅਤੇ ਮਾਨੀਟਰਿੰਗ ਬੋਰਡ ਦੀ ਬੈਠਕ ’ਚ ਬੋਲਦੇ ਹੋਏ ਗਨੀ ਨੇ ਕੌਮਾਂਤਰੀ ਭਾਈਚਾਰੇ ਨੂੰ ਯਕੀਨ ਦਿਵਾਇਆ ਕਿ ਅਫ਼ਗਾਨਿਸਤਾਨ ਦੇ ਲੋਕ ਸਰਕਾਰ ਵਿਰੋਧੀ ਤੱਤ ਨਹੀਂ ਚਾਹੁੰਦੇ ਹਨ। ਓਧਰ ਅਫ਼ਗਾਨਿਸਤਾਨ ਟੀ. ਵੀ. ਨਿਊਜ਼ ਚੈਨਲ ‘ਟੋਲੋ ਨਿਊਜ਼’ ਨੇ ਅਸ਼ਰਫ ਗਨੀ ਦੇ ਹਵਾਲੇ ਤੋਂ ਦੱਸਿਆ ਕਿ ਦੇਸ਼ ਦੇ ਮੁੱਦੇ ਦਾ ਕੋਈ ਫ਼ੌਜੀ ਹੱਲ ਨਹੀਂ ਹੈ। ਅਸੀਂ ਅਫ਼ਗਾਨਿਸਤਾਨ ਦੇ ਭਵਿੱਖ ’ਚ ਯਕੀਨ ਕਰਦੇ ਹਾਂ। ਅੱਜ ਦਾ ਅਫ਼ਗਾਨਿਸਤਾਨ ਅਸਲ ’ਚ ਬਦਲ ਗਿਆ ਹੈ।
ਇਹ ਵੀ ਪੜ੍ਹੋ: ਰਿਪੋਰਟ ’ਚ ਦਾਅਵਾ: ਅਫ਼ਗਾਨਿਸਤਾਨ ’ਚ ਅੱਤਵਾਦੀਆਂ ਹੱਥੋਂ ਮਾਰੇ ਗਏ 30 ਪੱਤਰਕਾਰ
ਦੱਸਣਯੋਗ ਹੈ ਕਿ ਹਾਲ ਹੀ ਦੇ ਦਿਨਾਂ ’ਚ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਕਈ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਅਫ਼ਗਾਨ ਫ਼ੌਜ ਅਤੇ ਤਾਲਿਬਾਨ ਵਿਚਾਲੇ ਸੰਘਰਸ਼ ਵੱਧ ਗਿਆ ਹੈ। ਰਾਸ਼ਟਰਪਤੀ ਗਨੀ ਨੇ ਕਿਹਾ ਕਿ ਅਸੀਂ ਤਾਲਿਬਾਨ ਨਾਲ ਗੱਲਬਾਤ ਨੂੰ ਤਿਆਰ ਹਾਂ। ਅਸੀਂ 5 ਹਜ਼ਾਰ ਤਾਲਿਬਾਨ ਕੈਦੀਆਂ ਦੀ ਰਿਹਾਈ ਕੀਤੀ ਹੈ। ਇਹ ਸਾਡੀ ਸ਼ਾਂਤੀ ਦੀ ਇੱਛਾ ਨੂੰ ਦਰਸਾਉਂਦਾ ਹੈ। ਗਨੀ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਵਿਦੇਸ਼ੀ ਫ਼ੌਜ ਅਫ਼ਗਾਨਿਸਤਾਨ ਤੋਂ ਪਰਤ ਰਹੀ ਹੈ ਅਤੇ ਤਾਲਿਬਾਨ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਫ਼ੌਜ ਨੇ ਪਲਟੀ ਬਾਜ਼ੀ: 4 ਦਿਨਾਂ ’ਚ 950 ਤਾਲਿਬਾਨ ਅੱਤਵਾਦੀ ਕੀਤੇ ਢੇਰ
ਦੱਸ ਦੇਈਏ ਕਿ ਤਾਲਿਬਾਨ ਨੇ ਸੁਰੱਖਿਆ ਦਸਤਿਆਂ ਦੇ ਨਾਲ-ਨਾਲ ਆਮ ਨਾਗਰਿਕਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਤਾਲਿਬਾਨ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਆਪਣੇ ਕਬਜ਼ੇ ਵਾਲੇ ਖੇਤਰਾਂ ਵਿਚ ਲੋਕਾਂ ’ਤੇ ਤਾਲਿਬਾਨ ਪੁਰਾਣੇ ਨਿਯਮ ਥੋਪ ਰਿਹਾ ਹੈ। ਤਾਲਿਬਾਨ ਦੇ ਸੁੰਨੀ ਸੰਗਠਨ ਹੋਣ ਕਾਰਨ ਘੱਟ ਗਿਣਤੀ ਸ਼ੀਆ, ਹਜ਼ਾਕਾ ਦੇ ਲੋਕ ਫਿਰਕੂ ਹਿੰਸਾ ਨੂੰ ਲੈ ਕੇ ਡਰੇ ਹੋਏ ਹਨ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਹਿੰਸਾ ਦਾ ਅਸਰ; 4 ਮਹੀਨਿਆਂ ’ਚ 36,000 ਪਰਿਵਾਰ ਹੋਏ ਬੇਘਰ
ਬ੍ਰਿਸਬੇਨ 'ਚ ਭਾਰਤੀ ਯੁਵਕ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ (ਤਸਵੀਰਾਂ)
NEXT STORY