ਇਸਲਾਮਾਬਾਦ: ਪਾਕਿਸਤਾਨ ਦੇ ਚੀਫ ਆਫ ਡਿਫੈਂਸ ਫੋਰਸਿਜ਼ (CDF) ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਬਲੋਚਿਸਤਾਨ ਵਿੱਚ ਵਿਗੜ ਰਹੀ ਸੁਰੱਖਿਆ ਸਥਿਤੀ ਨੂੰ ਦੇਖਦਿਆਂ ਆਪਣੇ ਚੋਟੀ ਦੇ ਫੌਜੀ ਕਮਾਂਡਰਾਂ ਅਤੇ ਖੁਫੀਆ ਅਧਿਕਾਰੀਆਂ ਨੂੰ 72 ਘੰਟਿਆਂ ਦਾ ਅਲਟੀਮੇਟਮ ਜਾਰੀ ਕੀਤਾ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਜਾਂ ਤਾਂ ਬਲੋਚਿਸਤਾਨ 'ਤੇ ਕਾਬੂ ਪਾਉਣ ਜਾਂ ਆਪਣਾ ਬੋਰੀਆ-ਬਿਸਤਰਾ ਗੋਲ ਕਰਨ।
ਸਰੋਤਾਂ ਅਨੁਸਾਰ ਇੱਕ ਸਾਲ ਪਹਿਲਾਂ ਆਸਿਮ ਮੁਨੀਰ ਨੇ ਦਾਅਵਾ ਕੀਤਾ ਸੀ ਕਿ ਉਹ ਬਹੁਤ ਜਲਦੀ ਬਲੋਚ ਲੜਾਕਿਆਂ ਦਾ ਸਫਾਇਆ ਕਰ ਦੇਣਗੇ, ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਸਥਿਤੀ ਸੁਧਰਨ ਦੀ ਬਜਾਏ ਹੋਰ ਵੀ ਖ਼ਰਾਬ ਹੋ ਗਈ ਹੈ। ਪਾਕਿਸਤਾਨੀ ਫੌਜ ਵੱਲੋਂ ਭਾਰੀ ਤੋਪਖਾਨੇ, ਹਥਿਆਰਬੰਦ ਡਰੋਨਾਂ ਅਤੇ ਹਮਲਾਵਰ ਹੈਲੀਕਾਪਟਰਾਂ ਦੀ ਵਰਤੋਂ ਕਰਨ ਦੇ ਬਾਵਜੂਦ ਬਲੋਚ ਲੜਾਕੇ ਸਖ਼ਤ ਵਿਰੋਧ ਕਰ ਰਹੇ ਹਨ। 'ਪਾਕਿਸਤਾਨ ਇੰਸਟੀਚਿਊਟ ਆਫ ਪੀਸ ਸਟੱਡੀਜ਼' (PIPS) ਦੀ ਸੁਰੱਖਿਆ ਰਿਪੋਰਟ 2025 ਦੇ ਅੰਕੜੇ ਫੀਲਡ ਮਾਰਸ਼ਲ ਲਈ ਵੱਡੀ ਨਾਕਾਮੀ ਵੱਲ ਇਸ਼ਾਰਾ ਕਰਦੇ ਹਨ। ਰਿਪੋਰਟ ਮੁਤਾਬਕ 2024 ਦੇ ਮੁਕਾਬਲੇ ਬਲੋਚਿਸਤਾਨ ਵਿੱਚ ਹਮਲਿਆਂ ਵਿੱਚ 30 ਫੀਸਦੀ ਅਤੇ ਮੌਤਾਂ ਦੀ ਗਿਣਤੀ ਵਿੱਚ 26 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸੁਧਰ ਗਏ ਭਾਰਤੀ ! ਅਮਰੀਕਾ ਨੇ ਜਾਰੀ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਸਰੋਤਾਂ ਅਨੁਸਾਰ ਬਲੋਚ ਲੜਾਕੇ (ਗੁਰੀਲੇ) ਕੋਈ 'ਜਿਹਾਦ' ਨਹੀਂ ਬਲਕਿ ਆਪਣੀ ਧਰਤੀ ਦੀ ਆਜ਼ਾਦੀ ਲਈ ਜੰਗ ਲੜ ਰਹੇ ਹਨ। ਖੁਫੀਆ ਏਜੰਸੀਆਂ ਦੀ ਨਾਕਾਮੀ ਅਤੇ ਵੱਡੇ ਪੱਧਰ 'ਤੇ ਹੋ ਰਹੇ ਹਮਲੇ ਇਹ ਸਾਬਤ ਕਰਦੇ ਹਨ ਕਿ ਇਨ੍ਹਾਂ ਹਥਿਆਰਬੰਦ ਸਮੂਹਾਂ ਨੂੰ ਸਥਾਨਕ ਲੋਕਾਂ ਦਾ ਭਾਰੀ ਸਮਰਥਨ ਹਾਸਲ ਹੈ। ਇਹ ਸੰਘਰਸ਼ 1948 ਵਿੱਚ ਬਲੋਚਿਸਤਾਨ 'ਤੇ ਕੀਤੇ ਗਏ ਕਬਜ਼ੇ ਤੋਂ ਬਾਅਦ ਲਗਾਤਾਰ ਜਾਰੀ ਹੈ।ਜ਼ਿਕਰਯੋਗ ਹੈ ਕਿ ਦੋ ਦਹਾਕੇ ਪਹਿਲਾਂ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਵੀ ਬਲੋਚ ਸਮੂਹਾਂ ਨੂੰ ਧਮਕਾਇਆ ਸੀ, ਪਰ ਉਨ੍ਹਾਂ ਦੀ ਸਖ਼ਤੀ ਅਤੇ ਲੋਕਾਂ ਨੂੰ ਲਾਪਤਾ ਕਰਨ ਦੀ ਨੀਤੀ ਦੇ ਬਾਵਜੂਦ ਬਲੋਚ ਲੋਕਾਂ ਦਾ ਇਰਾਦਾ ਨਹੀਂ ਟੁੱਟਿਆ। ਆਸਿਮ ਮੁਨੀਰ ਵੀ ਹੁਣ ਉਹੀ ਰਾਹ ਅਪਣਾ ਰਹੇ ਹਨ, ਜਿਸ ਵਿੱਚ ਫੌਜੀ ਤਾਕਤ ਦੀ ਵਰਤੋਂ ਅਤੇ ਨਿਆਂਪਾਲਿਕਾ ਰਾਹੀਂ ਲੀਡਰਸ਼ਿਪ ਨੂੰ ਜੇਲ੍ਹਾਂ ਵਿੱਚ ਡੱਕਣਾ ਸ਼ਾਮਲ ਹੈ।
ਬਲੋਚਿਸਤਾਨ ਦੇ ਨਾਲ-ਨਾਲ ਪਾਕਿਸਤਾਨੀ ਫੌਜ ਖੈਬਰ ਪਖਤੂਨਖਵਾ (KP) ਵਿੱਚ ਵੀ ਅਸਫਲ ਸਾਬਤ ਹੋ ਰਹੀ ਹੈ। ਦੂਜੇ ਪਾਸੇ ਭਾਰਤ ਨੇ ਪਾਕਿਸਤਾਨ ਦੀਆਂ ਧਮਕੀਆਂ ਦੇ ਬਾਵਜੂਦ ਸਿੰਧ ਜਲ ਸੰਧੀ ਨੂੰ ਮੁਅੱਤਲ ਰੱਖਿਆ ਹੋਇਆ ਹੈ, ਜੋ ਕਿ ਫੀਲਡ ਮਾਰਸ਼ਲ ਮੁਨੀਰ ਲਈ ਇੱਕ ਹੋਰ ਵੱਡੀ ਨਾਮੋਸ਼ੀ ਦਾ ਕਾਰਨ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਿੱਬਤ ਪ੍ਰਤੀ ਦੁਨੀਆ ਦੀ ਸੋਚ ਬਦਲੇਗਾ ਚੀਨ ! ਕਰੇਗਾ AI ਦੀ ਵਰਤੋਂ
NEXT STORY