ਐਬਟਸਫੋਰਡ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 43ਵੀਂ 93 ਮੈਂਬਰੀ ਵਿਧਾਨ ਸਭਾ ਚੋਣਾਂ 19 ਅਕਤੂਬਰ ਯਾਨੀ ਅੱਜ ਹੋ ਰਹੀਆਂ ਹਨ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਹੋਵੇਗੀ ਅਤੇ ਦੇਰ ਰਾਤ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ਵਿਚ ਕੁੱਲ 323 ਉਮੀਦਵਾਰ ਚੋਣ ਮੈਦਾਨ ਵਿਚ ਨਿਤਰੇ ਹਨ, ਜਿਨ੍ਹਾਂ ਵਿਚ 37 ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਨੇਤਾ ਦਾ ਦੋਸ਼; ਟਰੂਡੋ ਧਿਆਨ ਭਟਕਾਉਣ ਲਈ ਨਿੱਝਰ ਦੇ ਕਤਲ ਦੀ ਕਰ ਰਹੇ ਹਨ ਵਰਤੋਂ
ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨ.ਡੀ.ਪੀ.) , ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਤੇ ਗ੍ਰੀਨ ਪਾਰਟੀ ਪ੍ਰਮੁੱਖ ਪਾਰਟੀਆਂ ਹਨ ਪਰ ਮੁੱਖ ਮੁਕਾਬਲਾ ਐੱਨ.ਡੀ.ਪੀ. ਤੇ ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚਾਲੇ ਹੀ ਹੋਵੇਗਾ। ਸੂਬੇ ਵਿਚ ਕੁੱਲ 35 ਲੱਖ 50 ਹਜ਼ਾਰ ਵੋਟਰ ਹਨ ਅਤੇ 10,11,12,13,15 ਅਤੇ 16 ਅਕਤੂਬਰ ਨੂੰ ਐਡਵਾਂਸ ਪੋਲਿੰਗ ਹੋਈ ਅਤੇ ਇਨ੍ਹਾਂ 6 ਦਿਨਾਂ ਵਿਚ 10 ਲੱਖ 1 ਹਜ਼ਾਰ 331 ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦੀ ਵਰਤੋਂ ਕੀਤੀ, ਭਾਵ ਤਕਰੀਬਨ 28 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ ਜੋ ਕਿ ਹੁਣ ਤੱਕ ਦਾ ਇਕ ਰਿਕਾਰਡ ਹੈ।
ਇਹ ਵੀ ਪੜ੍ਹੋ: ਵਿਸ਼ਵ ਬੈਂਕ ਨੇ ਭਾਰਤ ਦੀ ਸ਼ਾਨ ’ਚ ਗਾਏ ਸੋਹਲੇ! ਕਿਹਾ- ਆਪਣੇ ਦਮ ’ਤੇ ਵਧ ਰਿਹੈ ਇੰਡੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਪਾਨ ਦੀ ਸੱਤਾਧਾਰੀ ਪਾਰਟੀ ਦੇ ਮੁੱਖ ਦਫਤਰ 'ਤੇ ਬੰਬ ਹਮਲਾ, ਸ਼ੱਕੀ ਗ੍ਰਿਫਤਾਰ
NEXT STORY