ਲੰਡਨ-ਬ੍ਰਿਟਿਸ਼-ਸਵੀਡਿਸ਼ ਦਵਾਈ ਕੰਪਨੀ ਐਸਟ੍ਰਾਜ਼ੇਨੇਕਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣੇ ਕੋਰੋਨਾ ਵਾਇਰਸ ਟੀਕੇ ਨਾਲ ਮਾਮੂਲੀ ਲਾਭ ਲੈਣਾ ਸ਼ੁਰੂ ਕਰੇਗੀ। ਕੰਪਨੀ ਨੇ ਤੀਸਰੀ ਤਿਮਾਹੀ ਦੀ ਅਪਡੇਟ 'ਚ ਕਿਹਾ ਕਿ ਉਹ 'ਹੁਣ ਨਵੇਂ ਆਰਡਰ ਪ੍ਰਾਪਤ ਹੁੰਦੇ ਹੀ ਵੈਕਸੀਨ ਨਾਲ ਮਾਮੂਲੀ ਲਾਭ ਕਮਾਉਣ ਦੀ ਉਮੀਦ ਕਰ ਰਹੀ ਹੈ।' ਕੰਪਨੀ ਨੇ ਕਿਹਾ ਕਿ ਚੌਥੀ ਤਿਮਾਹੀ 'ਚ ਵੈਕਸੀਨ ਨਾਲ ਹੋਣ ਵਾਲੇ ਮੁਨਾਫ਼ੇ ਨਾਲ ਕੋਵਿਡ-19 ਨੂੰ ਰੋਕਣ ਅਤੇ ਇਲਾਜ ਲਈ ਵਿਕਸਿਤ ਇਸ ਦੇ ਐਂਟੀਬਾਡੀ ਕਾਕਟੇਲ ਨਾਲ ਸੰਬੰਧਿਤ ਲਾਗਤ ਦੀ ਭਰਪਾਈ ਹੋ ਜਾਵੇਗੀ।
ਇਹ ਵੀ ਪੜ੍ਹੋ : ਪੱਛਮੀ ਯੂਰਪ 'ਚ ਫਿਰ ਤੋਂ ਪੈਰ ਪਸਾਰ ਰਿਹੈ ਕੋਰੋਨਾ ਵਾਇਰਸ
ਕੰਪਨੀ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕੀ ਕਿ ਉਹ ਵਿਕਾਸਸ਼ੀਲ ਦੇਸ਼ਾਂ ਤੋਂ ਕੋਰੋਨਾ ਵਾਇਰਸ ਟੀਕਿਆਂ ਦੇ ਬਦਲੇ ਕੋਈ ਮੁਨਾਫ਼ਾ ਨਹੀਂ ਕਮਾ ਰਹੀ ਹੈ। ਐਸਟ੍ਰਾਜ਼ੇਨੇਕਾ ਨੇ ਟੀਕੇ ਅਤੇ ਐਂਟੀਬਾਡੀ ਇਲਾਜ ਲਈ ਇਕ ਵੱਖ ਬ੍ਰਾਂਚ ਸਥਾਪਿਤ ਕਰਨ ਦੀ ਯੋਜਨਾ ਦਾ ਉਦਘਾਟਨ ਕੀਤਾ ਹੈ, ਜੋ ਕਿ ਕੋਵਿਡ-19 'ਤੇ ਕੇਂਦਰਿਤ ਹੈ।
ਇਹ ਵੀ ਪੜ੍ਹੋ : 15 ਨਵੰਬਰ ਨੂੰ ਮੁਲਾਕਾਤ ਕਰਨਗੇ ਬਾਈਡੇਨ ਤੇ ਜਿਨਪਿੰਗ, ਤਣਾਅ ਦਰਮਿਆਨ ਕਰਨਗੇ ਅਹਿਮ ਚਰਚਾ
ਇਸ ਲਈ ਟੀਕੇ ਨਾਲ ਮੁਨਾਫ਼ਾ ਕਮਾਉਣ ਦਾ ਫੈਸਲਾ ਲਿਆ ਗਿਆ ਹੈ। ਕੰਪਨੀ ਨੇ ਆਪਣੀ ਕਮਾਈ ਦੇ ਬਾਰੇ 'ਚ ਕਿਹਾ ਕਿ ਤੀਸਰੀ ਤਿਮਾਹੀ 'ਚ ਮਾਲੀਆ 'ਚ ਲਗਭਗ 50 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਦਾ ਮੁੱਖ ਕਾਰਨ ਕੋਵਿਡ-19 ਟੀਕਿਆਂ 'ਚ ਇਕ ਅਰਬ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਵਿਕਰੀ ਸੀ। ਤਿਮਾਹੀ ਲਈ ਕੁੱਲ ਮਾਲੀਆ ਵਧ ਕੇ 9.87 ਅਰਬ ਅਮਰੀਕੀ ਡਾਲਰ ਹੋ ਗਿਆ।
ਇਹ ਵੀ ਪੜ੍ਹੋ : ਨੇਪਾਲ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੱਛਮੀ ਯੂਰਪ 'ਚ ਫਿਰ ਤੋਂ ਪੈਰ ਪਸਾਰ ਰਿਹੈ ਕੋਰੋਨਾ ਵਾਇਰਸ
NEXT STORY