ਕਾਬੁਲ (ਭਾਸ਼ਾ) : ਕਾਬੁਲ ਵਿਚ ਸ਼ੁੱਕਰਵਾਰ ਰਾਤ ਨੂੰ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 41 ਹੋਰ ਜ਼ਖ਼ਮੀ ਹੋ ਗਏ। ਟੋਲੋ ਨਿਊਜ਼ ਨੇ ਇਕ ਹਪਸਤਾਲ ਦੇ ਹਵਾਲੇ ਤੋਂ ਇਹ ਖ਼ਬਰ ਦਿੱਤੀ ਹੈ। ਟੋਲੋ ਨਿਊਜ਼ ਨੇ ਟਵੀਟ ਕਰਕੇ ਦੱਸਿਆ, ‘ਕਾਬੁਲ ਵਿਚ ਐਮਰਜੈਂਸੀ ਹਸਪਤਾਲ ਨੇ ਕਿਹਾ ਕਿ ਬੀਤੀ ਰਾਤ ਹਵਾ ਵਿਚ ਕੀਤੀ ਗਈ ਗੋਲੀਬਾਰੀ ਤੋਂ ਬਾਅਦ 17 ਲਾਸ਼ਾਂ ਅਤੇ 41 ਜ਼ਖ਼ਮੀਆਂ ਨੂੰ ਹਸਪਤਾਲ ਵਿਚ ਲਿਆਂਦਾ ਗਿਆ ਹੈ।’
ਇਹ ਵੀ ਪੜ੍ਹੋ: ਅਸਲ ਰੰਗ ਵਿਖਾਉਣ ਲੱਗਾ ਤਾਲਿਬਾਨ, ਹਿਜਾਬ ਨਾ ਪਾਉਣ ਵਾਲੀਆਂ ਔਰਤਾਂ ਲਈ ਜਾਰੀ ਕੀਤਾ ਨਵਾਂ ਆਦੇਸ਼
ਕਾਬੁਲ ਵਿਚ ਤਾਲਿਬਾਨ ਨੇ ਪੰਜਸ਼ੀਰ ਸੂਬੇ ਵਿਚ ਬੜ੍ਹਤ ਬਣਾਉਣ ਦਾ ਜਸ਼ਨ ਮਨਾਉਂਦੇ ਹੋਏ ਹਵਾ ਵਿਚ ਗੋਲੀਬਾਰੀ ਕੀਤੀ ਅਤੇ ਕੱਲ੍ਹ ਤਾਲਿਬਾਨ ਨੇ ਦਾਅਵਾ ਕੀਤਾ ਸੀ ਕਿ ਸੂਬਾ ਡਿੱਗ ਗਿਆ ਹੈ। ਹਾਲਾਂਕਿ ਉਤਰੀ ਵਿਰੋਧੀ ਮੋਰਚੇ ਨੇ ਤਾਲਿਬਾਨ ਦੇ ਦਾਅਵੇ ਦਾ ਖੰਡਨ ਕੀਤਾ ਹੈ। ਵਿਦਰੋਹੀਆਂ ਦੀ ਅਗਵਾਈ ਕਰ ਰਹੇ ਅਹਿਮਦ ਮਸੂਦ ਨੇ ਕਿਹਾ, ‘ਪਾਕਿਸਤਾਨੀ ਮੀਡੀਆ ਵਿਚ ਪੰਜਸ਼ੀਰ ’ਤੇ ਜਿੱਤ ਦੀਆਂ ਖ਼ਬਰਾਂ ਪ੍ਰਸਾਰਿਤ ਹੋ ਰਹੀਆਂ। ਇਹ ਸਭ ਝੂਠ ਹੈ।’ ਕੁੱਝ ਮੀਡੀਆ ਰਿਪੋਰਟ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਲੜਾਈ ਦੌਰਾਨ ਦੋਵਾਂ ਪਾਸਿਆਂ ਦੇ 300 ਤੋਂ ਵੱਧ ਲੜਾਕਿਆਂ ਦੀ ਜਾਨ ਚਲੀ ਗਈ ਹੈ।
ਇਹ ਵੀ ਪੜ੍ਹੋ: ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਿੱਬਤੀ ਅਧਿਕਾਰੀ ਦੀ ਚੀਨ ਨੂੰ ਤਾੜਨਾ, ਤਿੱਬਤੀਆਂ 'ਤੇ ਹੋ ਰਹੇ ਅੱਤਿਆਚਾਰ ਦੀ ਕੀਤੀ ਨਿੰਦਾ
NEXT STORY