ਯਾਉਂਡੇ/ਕੈਮਰੂਨ (ਭਾਸ਼ਾ)- ਇਕ ਬੱਸ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਉਸ ਵਿਚ ਸਵਾਰ ਘੱਟੋ-ਘੱਟ 19 ਯਾਤਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਕੈਮਰੂਨ ਵਿਚ ਵਾਪਰਿਆ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਟਰਾਂਸਪੋਰਟ ਮੰਤਰੀ ਜੀਨ ਅਰਨੇਸਟ ਮਾਸੇਨਾ ਨਗਾਲੋ ਬਿਬੇਹੇ ਨੇ ਦੱਸਿਆ ਕਿ ਐਸੇਕਾ ਸ਼ਹਿਰ ਜਾ ਰਹੀ ਇਸ ਬੱਸ ਦਾ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਸਾਹਮਣਿਓਂ ਆ ਰਹੇ ਰੇਤ ਨਾਲ ਲੱਦੇ ਟਰੱਕ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ: ਜਦੋਂ ਟੇਕ-ਆਫ ਦੌਰਾਨ ਅਚਾਨਕ ਯਾਤਰੀ ਨੇ ਖੋਲ੍ਹ ਦਿੱਤਾ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ, ਵੇਖੋ ਵੀਡੀਓ
ਬਿਬੇਹੇ ਨੇ ਕਿਹਾ ਕਿ ਇਸ ਹਾਦਸੇ ਵਿਚ ਬੱਸ ਵਿਚ ਸਵਾਰ ਜ਼ਿਆਦਾਤਰ ਲੋਕਾਂ ਦੀ ਜਾਨ ਚਲੀ ਗਈ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਦਾਉਲਾ-ਏਡੀਆ ਹਾਈਵੇਅ 'ਤੇ ਇਕ ਪੁਲਸ ਚੌਕੀ ਨੇੜੇ ਵਾਪਰਿਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਪੁਲਸ ਨੇ ਬੱਸ ਡਰਾਈਵਰ ਵੱਲੋਂ ਲਾਪਰਵਾਹੀ ਨਾਲ ਵਾਹਨ ਚਲਾਉਣ ਨੂੰ ਇਸ ਹਾਦਸੇ ਲਈ ਜ਼ਿੰਮੇਦਾਰ ਠਹਿਰਾਇਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਪੰਜਾਬੀ ਦਾ ਕਾਰਾ, ਪਤਨੀ ਨਾਲ ਕੀਤੀ ਘਟੀਆ ਕਰਤੂਤ ਮਗਰੋਂ ਗ੍ਰਿਫ਼ਤਾਰ
ਅਰੁਣਾਚਲ ਤੋਂ ਬਾਅਦ ਹੁਣ ਭਾਰਤ ਦੇ ਇਸ ਸੂਬੇ 'ਤੇ ਹੈ ਚੀਨ ਦੀ ਨਜ਼ਰ! LAC ਨੇੜੇ ਬਣਾ ਰਿਹਾ ਇਹ ਯੋਜਨਾ
NEXT STORY