ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ, ਕੁਲਵੰਤ ਧਾਲੀਆਂ) - ਕੈਲੇਫੋਰਨੀਆ ਵਿੱਚ ਪੰਜਾਬੀ ਭਾਈਚਾਰੇ ਅੰਦਰ ਇੱਕ ਤੋਂ ਬਾਅਦ ਇੱਕ ਵਾਪਰ ਰਹੀਆਂ ਘਰੇਲੂ ਹਿੰਸਾ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਮੈਨਟੀਕਾ ਵਿੱਚ ਕਤਲ ਹੋਈ ਔਰਤ ਦੀ ਖ਼ਬਰ ਦੀ ਹਾਲੇ ਸਿਆਹੀ ਨਹੀਂ ਸੀ ਸੁੱਕੀ ਕਿ ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਿਸ ਤੋਂ ਇੱਕ ਹੋਰ ਅਜਿਹੀ ਖ਼ਬਰ ਕਾਰਨ ਹਰ ਕੋਈ ਫਿਕਰਮੰਦ ਹੈ। ਕਲੋਵਿਸ ਪੁਲਸ ਵਿਭਾਗ ਅਨੁਸਾਰ ਇੱਕ 29 ਸਾਲਾ ਵਿਅਕਤੀ ਨੂੰ ਘਰੇਲੂ ਹਿੰਸਾ ਅਤੇ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਉਸਨੇ ਆਪਣੀ ਪਤਨੀ 'ਤੇ ਜਾਨਲੇਵਾ ਹਮਲਾ ਕੀਤਾ।
ਇਹ ਵੀ ਪੜ੍ਹੋ: ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ 3 ਭਾਰਤੀ ਸ਼ਾਂਤੀ ਰੱਖਿਅਕਾਂ ਨੂੰ UN ਨੇ ਕੀਤਾ ਸਨਮਾਨਤ
ਪੁਲਸ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਸ਼ਾਮ 6:00 ਵਜੇ ਤੋਂ ਬਾਅਦ, ਅਧਿਕਾਰੀਆਂ ਨੂੰ ਕਲੋਵਿਸ ਕਮਿਊਨਿਟੀ ਹਸਪਤਾਲ ਤੋਂ ਰਿਪੋਰਟ ਮਿਲੀ ਕਿ ਇੱਕ ਔਰਤ ਨੂੰ ਕੋਈ ਸੱਟਾਂ ਮਾਰਕੇ ਹਸਪਤਾਲ ਛੱਡ ਗਿਆ ਹੈ। ਰਿਪੋਰਟ ਮਿਲਣ ਉਪਰੰਤ ਪੁਲਸ ਨੇ ਤੁਰੰਤ ਸ਼ੱਕੀ ਦੀ ਭਾਲ ਸ਼ੁਰੂ ਕਰ ਦਿੱਤੀ। ਕਲੋਵਿਸ ਪੁਲਸ ਦੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਜਾਂਚ ਸ਼ੁਰੂ ਕੀਤੀ ਜਿਹੜੀ ਕਿ ਉਹਨਾਂ ਨੂੰ ਕਲੋਵਿਸ ਵਿੱਚ ਬੁਲਾਰਡ ਅਤੇ ਵਿਲਾ ਦੇ ਨੇੜੇ ਸਥਿਤ ਇੱਕ ਅਪਾਰਟਮੈਂਟ ਵਿੱਚ ਲੈ ਗਈ, ਜਿੱਥੇ ਔਰਤ 'ਤੇ ਹਮਲਾ ਹੋਇਆ ਸੀ।
ਇਹ ਵੀ ਪੜ੍ਹੋ: ਭਾਰਤ 'ਚ ਜਨਮੀ ਸਵੀਨਾ ਪੰਨੂ ਨੂੰ ਕੈਲੀਫੋਰਨੀਆ 'ਚ ਮਿਲੀ ਵੱਡੀ ਜ਼ਿੰਮੇਵਾਰੀ, ਬਣੀ ਜੱਜ
ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕਲੋਵਿਸ ਦੇ 29 ਸਾਲਾ ਜਗਤਾਰ ਸਿੰਘ ਵਜੋਂ ਪਛਾਣੇ ਗਏ ਸ਼ੱਕੀ ਨੇ ਹਮਲੇ ਮਗਰੋਂ ਕਲੋਵਿਸ ਅਤੇ ਫਰਿਜ਼ਨੋ ਇਲਾਕੇ ਛੱਡ ਦਿੱਤੇ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਿੰਘ ਨੇ ਆਪਣੀ ਪਤਨੀ ਨੂੰ ਕਈ ਵਾਰ ਮਾਰਿਆ ਸੀ ਅਤੇ ਫਿਰ ਚਾਕੂ ਨਾਲ ਉਸਦੀ ਗਰਦਨ ਵੱਢ ਦਿੱਤੀ ਸੀ। ਪੁਲਸ ਦਾ ਕਹਿਣਾ ਹੈ ਕਿ ਸਿੰਘ ਨੂੰ ਬਾਅਦ ਵਿੱਚ ਲਾਸ ਬਾਨੋਸ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ 'ਤੇ ਕਤਲ ਦੀ ਕੋਸ਼ਿਸ਼ ਅਤੇ ਘਰੇਲੂ ਹਿੰਸਾ ਲਈ ਪਰਚਾ ਦਰਜ ਕਰਕੇ ਫਰਿਜ਼ਨੋ ਕਾਉਂਟੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮੈਕਰੋਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਫਰਾਂਸ ਦੇ ਲੋਕ ਨਹੀਂ ਕਰ ਸਕਣਗੇ ਫਲਾਈਟ ਰਾਹੀਂ ਘੱਟ ਦੂਰੀ ਦਾ ਸਫ਼ਰ
ਕੌਕਟੇਲ ਰਿਸੈਪਸ਼ਨ 'ਚ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਸਮੂਹ ਮੈਂਬਰ ਹੋਏ ਸ਼ਾਮਿਲ (ਤਸਵੀਰਾਂ)
NEXT STORY