ਤ੍ਰਿਪੋਲੀ— ਲੀਬੀਆ ਦੇ ਸਰਕਾਰ ਦੇ ਸਮਰਥਕ ਬਲਾਂ ਨੇ ਸ਼ਨੀਵਾਰ (27 ਮਈ) ਨੂੰ ਕਿਹਾ ਕਿ ਰਾਜਧਾਨੀ ਤ੍ਰਿਪੋਲੀ 'ਚ ਵਿਰੋਧੀ ਪੱਖ ਨਾਲ ਹੋਏ ਸੰਘਰਸ਼ ਦੌਰਾਨ 52 ਲੜਾਕੇ ਮਾਰੇ ਗਏ ਹਨ। ਗਵਰਨਮੈਂਟ ਆਫ ਨੈਸ਼ਨਲ ਅਕਾਰਡ (ਜੀ.ਐੱਨ.ਏ) ਦੇ ਇਕ ਸੁਰੱਖਿਆ ਅਧਿਕਾਰੀ ਹਾਸ਼ਿਮ ਬਿਚਰ ਨੇ ਕਿਹਾ ਕਿ ਦੱਖਣੀ ਜ਼ਿਲ੍ਹੇ ਅਬੁ ਸਲੀਮ 'ਚ ਸ਼ੁੱਕਰਵਾਰ (26 ਮਈ) ਨੂੰ ਹੋਏ ਸੰਘਰਸ਼ 'ਚ ਮਾਰੇ ਗਏ 52 ਲੋਕਾਂ ਚੋਂ 17 ਜੀ.ਐੱਨ.ਏ ਸਮਰਥਕ ਬਲਾਂ ਦੇ ਮੈਂਬਰ ਸਨ।
ਮੌਤ ਦੇ ਅੰਕੜਿਆਂ ਦੀ ਡਾਕਟਰਾਂ ਜਾਂ ਦੂਜੇ ਸੁਤੰਤਰ ਸੂਤਰਾਂ ਵੱਲੋਂ ਪੁਸ਼ਟੀ ਨਹੀਂ ਹੋ ਸਕੀ। ਇਹ ਅੰਕੜਾ ਸ਼ੁੱਕਰਵਾਰ (26 ਮਈ) ਨੂੰ ਸਿਹਤ ਮੰਤਰਾਲੇ ਦੇ 28 ਮੌਤਾਂ ਅਤੇ 100 ਤੋਂ ਜਿਆਦਾ ਜ਼ਖਮੀ ਹੋਣ ਵਾਲੇ ਅੰਕੜੇ ਤੋਂ ਬਾਅਦ ਦਾ ਹੈ। ਹਾਲਾਂਕਿ ਇਸ 'ਚ ਜ਼ਖਮੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਮਾਰਟਿਨ ਕੋਬਲਰ ਨੇ ਭਾਰੀ ਬੰਦੂਕਾਂ ਅਤੇ ਤੋਪਾਂ ਦੇ ਇਸਤੇਮਾਲ ਨਾਲ ਲੜੀ ਜਾ ਰਹੀ ਇਸ ਲੜਾਈ ਦੀ ਨਿੰਦਾ ਕਰਦੇ ਹੋਏ ਦੋਵੇਂ ਪੱਖਾਂ ਨੂੰ ਸੰਯਮ ਵਰਤਣ ਦੀ ਸਲਾਹ ਦਿੱਤੀ ਹੈ।
ਮੈਨਚੇਸਟਰ ਦੇ ਹਮਲਾਵਰ ਦੀ ਹਮਲੇ ਦੌਰਾਨ ਦੀ ਤਸਵੀਰ ਪੁਲਸ ਨੇ ਕੀਤੀ ਜਨਤਕ
NEXT STORY