ਕੀਵ (ਏਜੰਸੀ)- ਰੂਸ ਨੇ ਯੂਕ੍ਰੇਨ ਦੇ 2 ਵੱਡੇ ਸ਼ਹਿਰਾਂ ਕੀਵ ਅਤੇ ਖਾਰਕੀਵ ਉੱਤੇ ਰਾਤ ਵੇਲੇ ਮਿਜ਼ਾਈਲਾਂ, ਡਰੋਨਾਂ ਅਤੇ ਬੰਬਾਂ ਨਾਲ ਹਮਲਾ ਕੀਤਾ, ਜਿਸ ਵਿੱਚ 4 ਲੋਕਾਂ ਦੀ ਜਾਨ ਚਲੀ ਗਈ ਅਤੇ 15 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਖੇਤਰੀ ਗਵਰਨਰ ਓਲੇਹ ਸਿਨਿਹੁਬੋਵ ਨੇ ਕਿਹਾ ਕਿ ਯੂਕ੍ਰੇਨ ਦੇ ਉੱਤਰ-ਪੂਰਬ ਵਿੱਚ ਖਾਰਕਿਵ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੋ ਹੋਏ ਰੂਸ ਵੱਲੋਂ ਤੜਕੇ 3 ਵਜੇ ਦੇ ਕਰੀਬ ਕੀਤੇ ਗਏ ਹਵਾਈ ਹਮਲੇ ਵਿੱਚ 4 ਲੋਕ ਮਾਰੇ ਗਏ।
ਇਹ ਵੀ ਪੜ੍ਹੋ: ਲੀਬੀਆ ਦੇ ਤੱਟ 'ਤੇ ਕਿਸ਼ਤੀ ਪਲਟਣ ਕਾਰਨ 12 ਪ੍ਰਵਾਸੀਆਂ ਦੀ ਮੌਤ
ਉਨ੍ਹਾਂ ਦੱਸਿਆ ਕਿ ਹਮਲੇ 'ਚ 20 ਦੇ ਕਰੀਬ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਮੇਅਰ ਇਹੋਰ ਟੇਰੇਖੋਵ ਨੇ ਕਿਹਾ ਕਿ ਇਸ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਖਾਰਕੀਵ ਸ਼ਹਿਰ ਦੇ ਕੇਂਦਰ ਵਿਚ ਸਥਿਤ ਇਤਿਹਾਸਕ ਡੇਰਜਪ੍ਰੋਮ ਇਮਾਰਤ 'ਤੇ ਬੰਬ ਸੁੱਟਿਆ ਸੀ, ਜਿਸ ਵਿਚ 7 ਲੋਕ ਜ਼ਖ਼ਮੀ ਹੋ ਗਏ। 'ਪੈਲੇਸ ਆਫ਼ ਇੰਡਸਟਰੀ' ਵਜੋਂ ਜਾਣੀ ਜਾਂਦੀ ਡੇਰਜਪ੍ਰੋਮ ਇਮਾਰਤ ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਆਧੁਨਿਕ ਆਰਕੀਟੈਕਚਰ ਦੀ ਇੱਕ ਉਦਾਹਰਣ ਵਜੋਂ ਸ਼ਾਮਲ ਹੈ। ਕੀਵ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਰੂਸੀ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ, ਪਰ ਉਨ੍ਹਾਂ ਦਾ ਮਲਬਾ ਡਿੱਗਣ ਨਾਲ 6 ਲੋਕ ਜ਼ਖ਼ਮੀ ਹੋ ਗਏ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਮੰਗਲਵਾਰ ਨੂੰ ਰੇਕਜਾਵਿਕ ਵਿੱਚ ਡੈਨਮਾਰਕ, ਆਈਸਲੈਂਡ, ਫਿਨਲੈਂਡ, ਨਾਰਵੇ ਅਤੇ ਸਵੀਡਨ ਦੇ ਨੇਤਾਵਾਂ ਨਾਲ ਇੱਕ ਮੀਟਿੰਗ ਵਿੱਚ ਇਸ ਨਵੇਂ ਖ਼ਤਰੇ ਬਾਰੇ ਚਰਚਾ ਕਰਨਗੇ।
ਇਹ ਵੀ ਪੜ੍ਹੋ: 2 ਲੱਖ ਭਾਰਤੀ ਵਿਦਿਆਰਥੀਆਂ 'ਤੇ ਟਿਕੀ ਹੈ ਕੈਨੇਡਾ ਦੀ 20 ਫ਼ੀਸਦੀ ਅਰਥ-ਵਿਵਸਥਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਪਾਨ ਦੇ ਖੇਤੀਬਾੜੀ ਮੰਤਰੀ ਨੇ ਦਿੱਤਾ ਅਸਤੀਫ਼ਾ
NEXT STORY