ਨਵੀਂ ਦਿੱਲੀ/ਅਬੂਜਾ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਈਜ਼ੀਰੀਆ ਆਪਣੇ ਦੇਸ਼ ਦੇ ਵਿਸ਼ੇਸ਼ ਪੁਰਸਕਾਰ 'ਦਿ ਗ੍ਰੈਂਡ ਕਮਾਂਡਰ ਆਫ਼ ਦਿ ਆਰਡਰ ਦਿ ਨਾਈਜ਼ਰ' ਨਾਲ ਸਨਮਾਨਤ ਕਰੇਗਾ। ਪ੍ਰਧਾਨ ਮੰਤਰੀ ਦਫ਼ਤਰ ਨੇ ਐਤਵਾਰ ਨੂੰ ਦੱਸਿਆ ਕਿ ਨਾਈਜ਼ੀਰੀਆ ਦੀ ਯਾਤਰਾ 'ਤੇ ਗਏ ਸ਼੍ਰੀ ਮੋਦੀ ਨੂੰ ਨਾਈਜ਼ੀਰੀਆ ਦੇ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਇਕਮਾਤਰ ਵਿਦੇਸ਼ੀ ਮਾਣਯੋਗ ਸ਼ਖਸੀਅਤ ਹੈ, ਜਿਨ੍ਹਾਂ ਨੂੰ 1969 'ਚ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਇਹ ਕਿਸੇ ਦੇਸ਼ ਵਲੋਂ ਸ਼੍ਰੀ ਮੋਦੀ ਨੂੰ ਦਿੱਤਾ ਜਾਣ ਵਾਲਾ 17ਵਾਂ ਅੰਤਰਰਾਸ਼ਟਰੀ ਪੁਰਸਕਾਰ ਹੋਵੇਗਾ। ਦੱਸਣਯੋਗ ਹੈ ਕਿ ਸ਼੍ਰੀ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ 'ਚ ਕੱਲ੍ਹ ਯਾਨੀ ਸ਼ਨੀਵਾਰ ਨਾਈਜ਼ੀਰੀਆ ਪਹੁੰਚੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੀਜੀ ਧਿਰ ਦੇ ਖਿਡਾਰੀ ਵਿਗਾੜ ਸਕਦੇ ਹਨ ਮਹਾਰਾਸ਼ਟਰ ’ਚ ‘ਖੇਡ’
NEXT STORY