ਖਾਨ ਯੂਨਿਸ : ਗਾਜ਼ਾ ਪੱਟੀ ’ਚ ਦਾਖਲ ਹੋਣ ਲਈ ਰਾਸ਼ਨ ਸਮੱਗਰੀ ਲੈ ਕੇ ਜਾਣ ਵਾਲੇ ਟਰੱਕਾਂ ਦੀ ਉਡੀਕ ਕਰ ਰਹੇ ਫਿਲਸਤੀਨੀਆਂ ’ਤੇ ਹੋਏ ਹਮਲੇ ’ਚ ਘੱਟੋ-ਘੱਟ 51 ਲੋਕ ਮਾਰੇ ਗਏ ਅਤੇ 200 ਤੋਂ ਵੱਧ ਜ਼ਖਮੀ ਹੋ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਅਤੇ ਇਕ ਸਥਾਨਕ ਹਸਪਤਾਲ ਨੇ ਇਹ ਜਾਣਕਾਰੀ ਦਿੱਤੀ।
ਇਲਾਕੇ ਦੇ ਇਹ ਲੋਕ ਸੰਯੁਕਤ ਰਾਸ਼ਟਰ (ਯੂ. ਐੱਨ.) ਅਤੇ ਵਪਾਰਕ ਟਰੱਕਾਂ ਰਾਹੀਂ ਰਾਹਤ ਸਮੱਗਰੀ ਦੀ ਸਪਲਾਈ ਦੀ ਉਡੀਕ ਕਰ ਰਹੇ ਸਨ। ਫਿਲਸਤੀਨੀ ਚਸ਼ਮਦੀਦਾਂ ਨੇ ਐਸੋਸੀਏਟਿਡ ਪ੍ਰੈੱਸ (ਏ. ਪੀ.) ਨੂੰ ਦੱਸਿਆ ਕਿ ਇਜ਼ਰਾਈਲੀ ਫੌਜ ਨੇ ਖਾਨ ਯੂਨਿਸ ’ਚ ਭੀੜ ’ਤੇ ਗੋਲੀਬਾਰੀ ਕਰਨ ਤੋਂ ਪਹਿਲਾਂ ਨੇੜਲੇ ਘਰ ’ਤੇ ਹਵਾਈ ਹਮਲਾ ਕੀਤਾ।
ਇਜ਼ਰਾਈਲੀ ਫੌਜ ਅਨੁਸਾਰ ਫੌਜੀਆਂ ਨੇ ਖਾਨ ਯੂਨਿਸ ’ਚ ਫਸੇ ਇਕ ਸਹਾਇਤਾ ਟਰੱਕ ਨੇੜੇ ਲੋਕਾਂ ਨੂੰ ਇਕੱਠੇ ਹੁੰਦੇ ਦੇਖਿਆ। ਇਜ਼ਰਾਈਲੀ ਫੌਜਾਂ ਖਾਨ ਯੂਨਿਸ ਨੇੜੇ ਆਪਣੇ ਆਪ੍ਰੇਸ਼ਨ ’ਚ ਰੁੱਝੀਆਂ ਹੋਈਆਂ ਸਨ। ਫੌਜ ਨੇ ਮੰਨਿਆ ਕਿ ਭੀੜ ’ਤੇ ਗੋਲੀਬਾਰੀ ’ਚ ‘ਕਾਫੀ ਲੋਕ’ ਮਾਰੇ ਗਏ ਹਨ। ਫੌਜ ਨੇ ਕਿਹਾ ਕਿ ਅਧਿਕਾਰੀ ਇਸ ਘਟਨਾ ਦੀ ਜਾਂਚ ਕਰਨਗੇ।
ਈਰਾਨ ਠੱਪ ਕਰਨ ਵਾਲਾ ਹੈ ਦੁਨੀਆ ਦੀ ਤੇਲ ਸਪਲਾਈ! ਜਾਣੋ ਭਾਰਤ ਨੂੰ ਹੋਵੇਗਾ ਕਿੰਨਾ ਨੁਕਸਾਨ?
NEXT STORY