ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਪਿਛਲੇ ਦਿਨਾਂ ਦੌਰਾਨ ਅਮਰੀਕਾ ਦੇ ਟੈਕਸਾਸ 'ਚ ਡੇਲ ਰਿਓ ਸਥਿਤ ਇੱਕ ਪੁਲ ਹੇਠਾਂ ਹਜ਼ਾਰਾਂ ਦੀ ਤਾਦਾਦ ਵਿਚ ਗੈਰ ਕਾਨੂੰਨੀ ਪ੍ਰਵਾਸੀ ਇਕੱਠੇ ਹੋਏ ਸਨ। ਇਨ੍ਹਾਂ ਵਿਚ ਬਹੁਗਿਣਤੀ ਹੈਤੀ ਮੂਲ ਦੇ ਲੋਕਾਂ ਦੀ ਸੀ। ਅਮਰੀਕੀ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਦੀ ਭੀੜ ਨਾਲ ਨਜਿੱਠਣ ਲਈ ਹੈਤੀ ਨਿਵਾਸੀਆਂ ਨੂੰ ਡਿਪੋਰਟ ਕਰਨ ਲਈ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਸਨ। ਇਸ ਸਬੰਧੀ ਰਿਪੋਰਟਾਂ ਦੇ ਅਨੁਸਾਰ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਹੈਤੀਆਈ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਇਸ ਕੈਰੇਬੀਅਨ ਦੇਸ਼ ਵਿਚ ਉਨ੍ਹਾਂ ਦੀ ਵਾਪਸੀ ਨੂੰ ਰੋਕਣ ਲਈ ਜਹਾਜ਼ਾਂ 'ਚ ਇਮੀਗ੍ਰੇਸ਼ਨ ਤੇ ਕਸਟਮਸ ਇਨਫੋਰਸ (ਆਈ. ਸੀ. ਈ.) ਅਫਸਰਾਂ ਤੇ ਪਾਇਲਟਾਂ 'ਤੇ ਹਿੰਸਕ ਹਮਲਾ ਕੀਤੇ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਭਾਰਤ 'ਤੇ ਦਰਜ ਕੀਤੀ ਰੋਮਾਂਚਕ ਜਿੱਤ, ਸੀਰੀਜ਼ ਨੂੰ ਕੀਤਾ ਆਪਣੇ ਨਾਂ
ਅਧਿਕਾਰੀਆਂ ਅਨੁਸਾਰ ਇਕ ਘਟਨਾ ਵਿਚ ਦੋ ਹੈਤੀ ਵਾਸੀਆਂ ਨੇ ਉਡਾਣ ਦੌਰਾਨ ਆਈ. ਸੀ. ਈ. ਅਧਿਕਾਰੀਆਂ ਨੂੰ ਮਾਰਿਆ, ਜਿਸ ਉਪਰੰਤ ਉਨ੍ਹਾਂ ਦੇ ਜਹਾਜ਼ ਨੂੰ ਡੇਲ ਰੀਓ ਦੇ ਲਾਫਲਿਨ ਏਅਰ ਫੋਰਸ ਬੇਸ ਦੇ ਰਨਵੇਅ ਤੋਂ ਵਾਪਸ ਮੋੜਿਆ ਗਿਆ। ਇੱਕ ਹੋਰ ਘਟਨਾ ਕਾਰਨ ਸੋਮਵਾਰ ਨੂੰ ਇੱਕ ਹੋਰ ਉਡਾਣ ਨੂੰ ਰੱਦ ਕਰਨਾ ਪਿਆ ਜਦੋਂ ਪ੍ਰਵਾਸੀਆਂ ਨੇ ਜਹਾਜ਼ ਵਿਚ ਕਰਮਚਾਰੀਆਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਇੱਕ ਵੱਖਰੀ ਘਟਨਾ ਵਿਚ ਕਈ ਹੈਤੀ ਵਾਸੀਆਂ ਨੇ ਮੰਗਲਵਾਰ ਨੂੰ ਪੋਰਟ ਏਯੂ ਪ੍ਰਿੰਸ ਵਿਚ ਪਾਈਲਟਾਂ ਦੀ ਕੁੱਟਮਾਰ ਕੀਤੀ ਅਤੇ ਤਿੰਨ ਆਈ. ਸੀ. ਈ. ਅਧਿਕਾਰੀਆਂ ਨੂੰ ਵੀ ਜ਼ਖਮੀ ਕਰ ਦਿੱਤਾ। ਇਨ੍ਹਾਂ ਘਟਨਾਵਾਂ ਦੇ ਇਲਾਵਾ ਹੈਤੀਅਨ ਲੋਕਾਂ ਦੇ ਇੱਕ ਸਮੂਹ ਨੂੰ ਜਹਾਜ਼ ਤੱਕ ਲੈ ਕੇ ਜਾ ਰਹੀ ਬੱਸ ਦਾ ਕੰਟਰੋਲ ਵੀ ਇਨ੍ਹਾਂ ਪ੍ਰਵਾਸੀਆਂ ਨੇ ਆਪਣੇ ਹੱਥ ਵਿੱਚ ਕਰ ਲਿਆ ਸੀ। ਹੋਮਲੈਂਡ ਸਕਿਓਰਿਟੀ ਵਿਭਾਗ ਅਨੁਸਾਰ ਹਾਲ ਹੀ ਦੇ ਦਿਨਾਂ ਵਿਚ ਤਕਰੀਬਨ 1,401 ਪ੍ਰਵਾਸੀਆਂ ਨੂੰ ਹੈਤੀ ਭੇਜਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਅਮਰੀਕਾ : ਕਰੋਗਰ ਸਟੋਰ 'ਚ ਹੋਈ ਗੋਲੀਬਾਰੀ ਦੌਰਾਨ 1 ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ: CDC ਨੇ ਬਜ਼ੁਰਗਾਂ ਤੇ ਉੱਚ ਜ਼ੋਖਮ ਵਾਲੇ ਵਿਅਕਤੀਆਂ ਲਈ ਫਾਈਜ਼ਰ ਬੂਸਟਰ ਖੁਰਾਕ 'ਤੇ ਲਗਾਈ ਮੋਹਰ
NEXT STORY