ਮੈਲਬੋਰਨ (ਮਨਦੀਪ ਸਿੰਘ ਸੈਣੀ)-ਇੰਗਲੈਂਡ ਦੀ ਸੰਸਥਾ ‘ਦਿ ਇਕੋਨਾਮਿਸਟ ਇੰਟੈਲੀਜੈਂਸ ਯੂਨਿਟ’ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ’ਚ ਨਿਊਜ਼ੀਲ਼ੈਂਡ ਦੇ ਸ਼ਹਿਰ ਔਕਲੈਂਡ ਨੂੰ ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਐਲਾਨਿਆ ਗਿਆ ਹੈ । ਜਾਪਾਨ ਦੇ ਸ਼ਹਿਰ ਓਸਾਕਾ ਨੂੰ ਦੂਜਾ ਅਤੇ ਆਸਟ੍ਰੇਲੀਆਈ ਸ਼ਹਿਰ ਐਡੀਲੇਡ ਨੂੰ ਤੀਸਰਾ ਸਥਾਨ ਹਾਸਲ ਹੋਇਆ ਹੈ।
ਇਹ ਵੀ ਪੜ੍ਹੋ : ਜ਼ਿੰਦਾਦਿਲੀ ਦੀ ਮਿਸਾਲ : 95 ਸਾਲ ਦੀ ਉਮਰ ’ਚ ਜੋੜੇ ਨੇ ਕਰਵਾਇਆ ਵਿਆਹ, ਕਿਹਾ-ਰਹਿੰਦੀ ਜ਼ਿੰਦਗੀ ਬਿਤਾਵਾਂਗੇ ਇਕੱਠੇ
ਇਹ ਸਰਵੇਖਣ ਵਿਸ਼ਵ ਦੇ 140 ਸ਼ਹਿਰਾਂ ’ਚ ਕਰਵਾਇਆ ਗਿਆ ਤੇ ਇਹ ਵਧੀਆ ਸਿਹਤ ਸਹੂਲਤਾਂ, ਵਾਤਾਵਰਣ, ਉੱਚ ਸਿੱਖਿਆ, ਬੁਨਿਆਦੀ ਢਾਂਚਾ ਅਤੇ ਸੱਭਿਆਚਾਰ ’ਤੇ ਆਧਾਰਿਤ ਸੀ। ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦਾ ਅਸਰ ਇਸ ਦਰਜਾਬੰਦੀ ’ਤੇ ਵੀ ਪਿਆ ਹੈ, ਜਿਸ ਦੇ ਨਤੀਜੇ ਵਜੋਂ ਸਬੰਧਤ ਸ਼ਹਿਰਾਂ ਦੇ ਅੰਕੜਿਆਂ ’ਚ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਏਡਜ਼ ਦੇ ਖ਼ਾਤਮੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦਾ ਅਹਿਮ ਸੰਕਲਪ
ਪਿਛਲੇ ਸਰਵੇਖਣ ਦੇ ਉਪ-ਜੇਤੂ ਸ਼ਹਿਰ ਮੈਲਬੋਰਨ ਨੂੰ ਨਵੀਂ ਦਰਜਾਬੰਦੀ ’ਚ ਨੌਵਾਂ ਸਥਾਨ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਖੂਬਸੂਰਤ ਸ਼ਹਿਰ ਮੈਲਬੋਰਨ ਨੂੰ ਸੱਤ ਸਾਲ ਪਹਿਲੇ ਸਥਾਨ ’ਤੇ ਕਾਬਜ਼ ਰਹਿਣ ਦਾ ਮਾਣ ਪ੍ਰਾਪਤ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਚੀਨ ਨਹੀਂ ਆ ਰਿਹਾ ਬਾਜ਼, ਪੂਰਬੀ ਲੱਦਾਖ ਨੇੜੇ ਲੜਾਕੂ ਜਹਾਜ਼ਾਂ ਨਾਲ ਵੱਡੀ ਪੱਧਰ ’ਤੇ ਕੀਤਾ ਅਭਿਆਸ
ਨਿਊਜ਼ੀਲ਼ੈਂਡ ਦੇ ਸ਼ਹਿਰ ਵੇਲਿੰਗਟਨ ਨੂੰ ਚੌਥਾ ਦਰਜਾ ਹਾਸਿਲ ਹੋਇਆ ਹੈ। ਇਸ ’ਚ ਜਾਪਾਨ ਦੇ ਸ਼ਹਿਰ ਟੋਕੀਓ ਨੂੰ ਪੰਜਵਾਂ ਸਥਾਨ ਪ੍ਰਾਪਤ ਹੋਇਆ ਹੈ। ਇਸੇ ਦਰਜਾਬੰਦੀ ’ਚ ਆਸਟ੍ਰੇਲੀਆਈ ਸ਼ਹਿਰ ਪਰਥ ਨੂੰ ਛੇਵਾਂ, ਸਵਿਟਜ਼ਰਲੈਂਡ ਦੇ ਸ਼ਹਿਰਾਂ ਜ਼ਿਊਰਿਖ ਅਤੇ ਜੇਨੇਵਾ ਨੂੰ ਕ੍ਰਮਵਾਰ ਸੱਤਵਾਂ ਅਤੇ ਅੱਠਵਾਂ ਸਥਾਨ ਮਿਲਿਆ ਹੈ, ਜਦਕਿ ਆਸਟ੍ਰੇਲੀਆਈ ਸ਼ਹਿਰਾਂ ਮੈਲਬੋਰਨ ਤੇ ਬ੍ਰਿਸਬੇਨ ਨੂੰ ਕ੍ਰਮਵਾਰ ਨੌਵਾਂ ਤੇ ਦਸਵਾਂ ਸਥਾਨ ਮਿਲਿਆ ਹੈ। ਸਰਵੇਖਣ ਅਨੁਸਾਰ ਸਭ ਤੋਂ ਘੱਟ ਰਹਿਣਯੋਗ ਸ਼ਹਿਰਾਂ ’ਚ ਦਮਾਸਸ, ਢਾਕਾ, ਲਾਊਸ, ਕਰਾਚੀ, ਪੋਰਟ ਮੋਰਸਬੀ, ਹਰਾਰੇ, ਤ੍ਰਿਪੋਲੀ ਆਦਿ ਐਲਾਨੇ ਗਏ ਹਨ।
ਸਕਾਟਲੈਂਡ: ਉਸਾਰੀ ਫਰਮ ਨੂੰ ਮਜ਼ਦੂਰਾਂ ਦੀ ਸੁਰੱਖਿਆ 'ਚ ਅਸਫ਼ਲ ਰਹਿਣ 'ਤੇ ਹੋਇਆ 7 ਲੱਖ ਪੌਂਡ ਦਾ ਜੁਰਮਾਨਾ
NEXT STORY