ਵਾਸ਼ਿੰਗਟਨ, (ਏਜੰਸੀ)— ਅਮਰੀਕਾ ਦੇ ਸੂਬੇ ਇਲਨੋਇਸ ਦੇ ਇਕ ਕਾਰਖਾਨੇ 'ਚ ਗੋਲੀਬਾਰੀ ਦੌਰਾਨ ਸ਼ੱਕੀ ਬੰਦੂਕਧਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਅੰਨ੍ਹੇਵਾਹ ਗੋਲੀਆਂ ਚਲਾ ਰਿਹਾ ਸੀ, ਜਿਸ ਕਾਰਨ 5 ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 2 ਪੁਲਸ ਕਰਮਚਾਰੀਆਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਔਰੋਰਾ ਪੁਲਸ ਵਿਭਾਗ ਦੀ ਮੁਖੀ ਕ੍ਰਿਸਟਨ ਜਿਮਨ ਨੇ ਇਸ ਦੀ ਜਾਣਕਾਰੀ ਦਿੱਤੀ। ਜਿਮਨ ਨੇ ਸ਼ੁੱਕਰਵਾਰ ਨੂੰ ਦੱਸਿਆ,''ਘਟਨਾ ਵਾਲੇ ਸਥਾਨ 'ਤੇ ਮੌਜੂਦ ਸਾਰੇ ਅਧਿਕਾਰੀਆਂ ਨੇ ਇਮਾਰਤ ਦੇ ਅੰਦਰ ਗੋਲੀਬਾਰੀ 'ਚ ਮਾਰੇ ਗਏ ਲੋਕਾਂ ਨੂੰ ਬਾਹਰ ਕੱਢਿਆ। ਅਸੀਂ 5 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹਾਂ।''
ਉਨ੍ਹਾਂ ਕਿਹਾ ਕਿ ਹਮਲਾਵਰ 45 ਸਾਲਾ ਗੈਰੀ ਮਾਰਟਿਨ ਨੇ ਕਥਿਤ ਰੂਪ ਨਾਲ ਸਹਿਕਰਮਚਾਰੀਆਂ 'ਤੇ ਗੋਲੀਆਂ ਚਲਾਈਆਂ। ਉਸ ਦੇ ਨਾਲ 30 ਲੋਕ ਕੰਮ ਕਰ ਰਹੇ ਸਨ। ਹਮਲਾਵਰ ਵੀ ਪੁਲਸ ਨਾਲ ਗੋਲਬਾਰੀ 'ਚ ਮਾਰਿਆ ਗਿਆ।ਜਾਣਕਾਰੀ ਮੁਤਾਬਕ ਹਮਲਾਵਰ ਸ਼ਿਕਾਗੋ ਦੇ ਪੱਛਮ 'ਚ 40 ਮੀਲ ਦੂਰ ਸਥਿਤ ਔਰੋਰਾ ਸ਼ਹਿਰ 'ਚ ਵਾਲਵ ਨਿਰਮਾਣ ਸੁਵਿਧਾ ਕਾਰਖਾਨੇ 'ਚ ਕਰਮਚਾਰੀ ਸੀ। ਉਨ੍ਹਾਂ ਕਿਹਾ ਕਿ ਅਜੇ ਤਕ ਪਤਾ ਨਹੀਂ ਲੱਗਾ ਕਿ ਹਮਲਾਵਰ ਨੇ ਅਜਿਹਾ ਕਦਮ ਕਿਉਂ ਚੁੱਕਿਆ। ਫਿਲਹਾਲ ਘਟਨਾ ਵਾਲੇ ਸਥਾਨ 'ਤੇ ਕਾਫੀ ਭੀੜ ਦੇਖੀ ਗਈ।
ਨਿਊਜ਼ੀਲੈਂਡ 'ਚ ਪ੍ਰੇਮਿਕਾ ਦਾ ਕਤਲ ਕਰਨ 'ਤੇ ਭਾਰਤੀ ਨੂੰ ਹੋਈ ਉਮਰ ਕੈਦ
NEXT STORY