ਕੈਨਬਰਾ (ਆਈਏਐਨਐਸ): ਆਸਟ੍ਰੇਲੀਆ ਦੀ ਸਰਕਾਰ ਨੇ ਦੋ ਵਾਧੂ ਕੋਵਿਡ-19 ਇਲਾਜਾਂ ਤੱਕ ਪਹੁੰਚ ਪ੍ਰਾਪਤ ਕਰ ਲਈ ਹੈ ਕਿਉਂਕਿ ਦੇਸ਼ ਵਿਚ ਮਹਾਮਾਰੀ ਦੀ ਤੀਜੀ ਲਹਿਰ ਖ਼ਿਲਾਫ਼ ਲੜਾਈ ਜਾਰੀ ਹੈ। ਸਿਹਤ ਮੰਤਰੀ ਗ੍ਰੇਗ ਹੰਟ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਹੰਟ ਨੇ ਕਿਹਾ ਕਿ ਸਰਕਾਰ ਨੇ ਐਂਟੀਬਾਡੀ-ਅਧਾਰਿਤ ਥੈਰੇਪੀ, ਰੋਨਾਪ੍ਰੀਵ ਦੀਆਂ 15,000 ਖੁਰਾਕਾਂ ਖਰੀਦੀਆਂ ਹਨ, ਜੋ ਕਿ ਇੱਕ ਸਿਹਤ ਦੇਖਭਾਲ ਸਹੂਲਤ ਵਿੱਚ ਕੋਵਿਡ-19 ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ।
ਉਮੀਦ ਕੀਤੀ ਜਾਂਦੀ ਹੈ ਕਿ ਇਹ ਟੀਕਾਕਰਣ ਰਹਿਤ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ, ਜਿਨ੍ਹਾਂ ਨੂੰ ਗੰਭੀਰ ਬਿਮਾਰੀ ਹੋਣ ਦਾ ਖਤਰਾ ਹੈ। ਜੇਕਰ ਥੈਰੇਪੂਟਿਕ ਗੁਡਸ ਐਡਮਿਨਿਸਟ੍ਰੇਸ਼ਨ (ਟੀਜੀਏ) ਦੁਆਰਾ ਇਸ ਨੂੰ ਜਲਦੀ ਹੀ ਪ੍ਰਵਾਨਗੀ ਦਿੱਤੀ ਜਾਂਦੀ ਹੈ, ਤਾਂ ਰੋਨਪ੍ਰੀਵ ਅਕਤੂਬਰ ਦੇ ਅੰਤ ਤੱਕ ਆਸਟ੍ਰੇਲੀਆਈ ਮਰੀਜ਼ਾਂ ਲਈ ਉਪਲਬਧ ਹੋਵੇਗਾ। ਐਤਵਾਰ ਨੂੰ ਮੀਡੀਆ ਬਿਆਨ ਮੁਤਾਬਕ, ਕਲੀਨਿਕਲ ਟ੍ਰਾਇਲਾਂ ਨੇ ਦਿਖਾਇਆ ਹੈ ਕਿ ਇਹ ਕੋਵਿਡ-19 ਮਰੀਜ਼ਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਦੀ ਸੰਭਾਵਨਾ ਨੂੰ 70 ਪ੍ਰਤੀਸ਼ਤ ਤੱਕ ਘਟਾ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਕੋਵਿਡ-19 ਦੇ ਇਲਾਜ ਦੀ ਦਵਾਈ 'ਰੋਨਾਪ੍ਰੇਵ' ਦੀਆਂ 15,000 ਖੁਰਾਕਾਂ ਲਈ ਕੀਤਾ ਸੌਦਾ
ਸਰਕਾਰ ਨੇ ਫਾਈਜ਼ਰ ਦੀ ਕੋਵਿਡ-19 ਮੌਖਿਕ ਐਂਟੀਵਾਇਰਲ ਦਵਾਈ ਦੇ 500,000 ਇਲਾਜ ਕੋਰਸਾਂ ਤੱਕ ਪਹੁੰਚ ਵੀ ਸੁਰੱਖਿਅਤ ਕਰ ਲਈ ਹੈ, ਜਿਸ ਦੀ ਵਰਤੋਂ ਪ੍ਰੋਟੀਜ਼ ਇਨਿਹਿਬਟਰ ਦਵਾਈ ਰਿਟੋਨਾਵੀਰ (Ritonavir) ਦੇ ਨਾਲ ਸੁਮੇਲ ਵਿੱਚ ਕੀਤੀ ਜਾਵੇਗੀ, ਜੋ ਟੀਜੀਏ ਦੁਆਰਾ ਨਿਯਮਿਤ ਪ੍ਰਵਾਨਗੀ ਦੇ ਅਧੀਨ ਹੈ।ਆਸਟ੍ਰੇਲੀਆ ਦੇ ਮੁੱਖ ਮੈਡੀਕਲ ਅਫਸਰ ਪਾਲ ਕੈਲੀ ਨੇ ਕਿਹਾ ਕਿ ਰਾਸ਼ਟਰੀ ਮੈਡੀਕਲ ਭੰਡਾਰ ਵਿੱਚ ਇਲਾਜ ਸ਼ਾਮਲ ਕਰਨਾ ਜ਼ਰੂਰੀ ਸੀ ਕਿਉਂਕਿ ਦੇਸ਼ ਖੁੱਲ੍ਹਦਾ ਹੈ ਅਤੇ ਵਾਇਰਸ ਨਾਲ ਰਹਿਣਾ ਸਿੱਖਦਾ ਹੈ।
ਕੈਲੀ ਨੇ ਇਹ ਘੋਸ਼ਣਾ ਵੀ ਕੀਤੀ ਕਿ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਤੋਂ ਆਸਟ੍ਰੇਲੀਆ ਤੱਕ ਕੁਆਰੰਟੀਨ-ਮੁਕਤ ਯਾਤਰਾ ਬੁੱਧਵਾਰ ਤੋਂ ਦੁਬਾਰਾ ਸ਼ੁਰੂ ਹੋਵੇਗੀ।ਪਿਛਲੇ 24 ਘੰਟਿਆਂ ਵਿਚ ਆਸਟ੍ਰੇਲੀਆ ਨੇ ਸਥਾਨਕ ਤੌਰ 'ਤੇ ਪ੍ਰਾਪਤ ਕੀਤੇ ਕੋਵਿਡ-19 ਦੇ 2,100 ਤੋਂ ਵੱਧ ਨਵੇਂ ਕੇਸਾਂ ਅਤੇ 17 ਮੌਤਾਂ ਦੀ ਰਿਪੋਰਟ ਕੀਤੀ, ਜਿਸ ਨਾਲ ਸੰਕਰਮਣ ਦੀ ਕੁੱਲ ਗਿਣਤੀ ਅਤੇ ਮੌਤਾਂ ਦੀ ਗਿਣਤੀ ਕ੍ਰਮਵਾਰ 145,314 ਅਤੇ 1,543 ਹੋ ਗਈ।ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ, ਹੁਣ ਤੱਕ, 16 ਅਤੇ ਇਸ ਤੋਂ ਵੱਧ ਉਮਰ ਦੇ 84.6 ਪ੍ਰਤੀਸ਼ਤ ਆਸਟ੍ਰੇਲੀਆਈ ਲੋਕਾਂ ਨੂੰ ਕੋਰੋਨਾਵਾਇਰਸ ਟੀਕੇ ਦੀ ਇਕ ਖੁਰਾਕ ਮਿਲੀ ਹੈ ਅਤੇ 67.8 ਪ੍ਰਤੀਸ਼ਤ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨ ਸੰਸਦ 'ਚ AK-47 ਲੈ ਕੇ ਦਾਖਲ ਹੋਏ ਤਾਲਿਬਾਨੀ, ਨਿਰਮਾਣ 'ਚ ਭਾਰਤ ਨੇ ਖਰਚੇ ਲੱਖਾਂ ਰੁਪਏ (ਵੀਡੀਓ)
NEXT STORY