ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਮਗਰੋਂ ਹਾਲਾਤ ਸਹੀ ਨਹੀਂ ਹਨ। ਦੇਸ਼ ਵਿਚ ਸ਼ਰੀਆ ਕਾਨੂੰਨ ਲਾਗੂ ਹੈ ਅਤੇ ਲੋਕਾਂ 'ਤੇ ਹਥਿਆਰਬੰਦ ਲੜਾਕਿਆਂ ਦੀ ਹਕੂਮਤ ਚੱਲ ਰਹੀ ਹੈ। ਕਾਬੁਲ 'ਤੇ ਕਬਜ਼ੇ ਦੇ ਬਾਅਦ ਸੋਸ਼ਲ ਮੀਡੀਆ 'ਤੇ ਆਏ ਵੀਡੀਓ ਵਿਚ ਦੇਖਿਆ ਗਿਆ ਸੀ ਕਿ ਤਾਲਿਬਾਨੀ ਲੜਾਕੇ ਗਵਰਨਰ ਹਾਊਸ ਤੋਂ ਲੈ ਕੇ ਅਹਿਮ ਸੰਸਥਾਵਾਂ ਵਿਚ ਦਾਖਲ ਹੋ ਗਏ ਸਨ। ਇਹ ਲੜਾਕੇ ਹੁਣ ਏਕੇ-47 ਜਿਹੇ ਖਤਰਨਾਕ ਹਥਿਆਰ ਲੈ ਕੇ ਅਫਗਾਨਿਸਤਾਨ ਦੀ ਸੰਸਦ 'ਤੇ ਵੀ ਕਬਜ਼ਾ ਕਰ ਚੁੱਕੇ ਹਨ। ਉੱਥੇ ਸੰਸਦ ਜਿਸ ਦੇ ਨਿਰਮਾਣ ਵਿਚ ਭਾਰਤ ਨੇ ਲੱਖਾਂ ਰੁਪਏ ਖਰਚ ਕੀਤੇ ਸਨ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਵੀਡੀਓ ਵਿਚ ਹਥਿਆਰਬੰਦ ਤਾਲਿਬਾਨੀ ਲੜਾਕਿਆਂ ਨੂੰ ਸੰਸਦ ਦੇ ਅੰਦਰ ਬੈਠੇ ਦੇਖਿਆ ਜਾ ਸਕਦਾ ਹੈ। ਇਹ ਲੜਾਕੇ ਸਪੀਕਰ ਅਤੇ ਸਾਂਸਦਾਂ ਦੀਆਂ ਕੁਰਸੀਆਂ 'ਤੇ ਆਰਾਮ ਕਰ ਰਹੇ ਹਨ। ਗੌਰਤਲਬ ਹੈ ਕਿ ਅਫਗਾਨਿਸਤਾਨ ਦੀ ਇਸ ਸੰਸਦ ਦਾ ਨਿਰਮਾਣ ਭਾਰਤ ਨੇ ਕਰਾਇਆ ਸੀ। ਵਿਦੇਸ਼ੀ ਅਤੇ ਰੱਖਿਆ ਮਾਮਲਿਆਂ ਦੇ ਜਾਣਕਾਰ ਬ੍ਰਹਮਾ ਚੇਲਾਨੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵੀਡੀਓ ਨੂੰ ਰੀਟਵੀਟ ਕਰਦਿਆਂ ਲਿਖਿਆ,''ਤਾਲਿਬਾਨੀ ਅੱਤਵਾਦੀ ਅਫਗਾਨਿਸਤਾਨ ਦੀ ਸੰਸਦ ਦੇ ਅੰਦਰ ਮਨੋਰੰਜਨ ਅਤੇ ਮਸਤੀ ਕਰ ਰਹੇ ਹਨ।''
130 ਮਿਲੀਅਨ ਡਾਲਰ ਦੀ ਲਾਗਤ ਨਾਲ ਬਣੀ ਸੰਸਦ
ਉਹਨਾਂ ਨੇ ਲਿਖਿਆ,''ਇਹ ਉਹੀ ਸੰਸਦ ਹੈ ਜਿਸ ਨੂੰ ਭਾਰਤ ਨੇ ਤੋਹਫੇ ਦੇ ਤੌਰ 'ਤੇ 130 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਵਾਇਆ ਸੀ। ਇਸ ਸੰਸਦ ਭਵਨ ਦਾ ਉਦਘਾਟਨ ਪੀ.ਐੱਮ. ਮੋਦੀ ਨੇ ਕੀਤਾ ਸੀ, ਜਿਸ ਦਾ ਵੱਡਾ ਗੁੰਬਦ ਤਾਂਬੇ ਦਾ ਬਣਿਆ ਹੈ।ਇਸ ਦੇ ਨਿਰਮਾਣ ਵਿਚ ਰਾਜਸਥਾਨ ਤੋਂ ਲਿਆਂਦੇ ਗਏ ਸੰਗਮਰਮਰ ਦੀ ਵਰਤੋਂ ਕੀਤੀ ਗਈ ਸੀ।'' ਟਵਿੱਟਰ 'ਤੇ ਇਸ ਵੀਡੀਓ ਨੂੰ ਹਬੀਬ ਖਾਨ ਨਾਮ ਦੇ ਇਕ ਪੱਤਰਕਾਰ ਨੇ ਸ਼ੇਅਰ ਕੀਤਾ ਹੈ ਜਿਸ ਦੇ ਕੁਮੈਂਟ ਸੈਕਸ਼ਨ ਵਿਚ ਲੋਕ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਜਾਅਲੀ ਦਸਤਾਵੇਜ਼ ਜਮ੍ਹਾਂ ਕਰਨ 'ਤੇ ਚੀਨੀ ਕੰਪਨੀ ਨੂੰ ਕੀਤਾ ਬਲੈਕਲਿਸਟ
ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਨਿਯਮ ਲਾਗੂ
ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਇਸਲਾਮਿਕ ਅਮੀਰਾਤ ਸਰਕਾਰ ਨੇ ਜੰਗਲਾਂ ਦੀ ਕਟਾਈ ਅਤੇ ਲੱਕੜ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਦੇ ਪ੍ਰਮੁੱਖ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਕਿਹਾ ਹੈ ਕਿ ਇਸਲਾਮਿਕ ਅਮੀਰਾਤ ਦੀ ਕਾਰਜਕਾਰੀ ਸਰਕਾਰ ਨੇ ਲੱਕੜ ਦੇ ਵਪਾਰ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ। ਅਜਿਹੇ ਵਿੱਚ ਜੇਕਰ ਕੋਈ ਵਿਅਕਤੀ ਕਾਨੂੰਨ ਤੋੜਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਜ਼ਬੀਹੁੱਲਾਹ ਮੁਜਾਹਿਦ ਨੇ ਟਵੀਟ ਕੀਤਾ ਕਿ ਜੰਗਲਾਂ ਨੂੰ ਕੱਟਣਾ, ਲੱਕੜ ਵੇਚਣਾ ਅਤੇ ਲਿਜਾਣਾ ਸਖ਼ਤ ਮਨਾਹੀ ਹੈ। ਸੁਰੱਖਿਆ ਏਜੰਸੀਆਂ ਅਤੇ ਸੂਬਾਈ ਅਧਿਕਾਰੀਆਂ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ।
ਨੋਟ- ਅਫਗਾਨ ਸੰਸਦ 'ਚ AK-47 ਲੈ ਕੇ ਦਾਖਲ ਹੋਏ ਤਾਲਿਬਾਨੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ-ਅਮਰੀਕੀ ਵਿਗਿਆਨੀ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ
NEXT STORY