ਮੈਲਬੌਰਨ (ਬਿਊਰੋ): ਆਸਟ੍ਰੇਲੀਆ ਸਰਕਾਰ ਨੇ ਫਾਈਜ਼ਰ ਅਤੇ ਮੋਡਰਨਾ ਸਟਾਈਲ ਵੈਕਸੀਨ ਦਾ ਰਾਜ ਵਿਚ ਉਤਪਾਦਨ ਕਰਨ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਬਾਅਦ ਅੱਜ ਦੀ ਰਾਇਲ ਐਗਜ਼ੀਬਿਸ਼ਨ ਬਿਲਡਿੰਗ ਵਿਖੇ ਵਿਕਟੋਰਾਈ ਮੁੱਖ ਸਿਹਤ ਅਧਿਕਾਰੀ ਬਰੈਟ ਸੂਟਨ ਨੇ ਐਸਟ੍ਰੇਜ਼ੈਨੇਕਾ ਦੀ ਪਹਿਲੀ ਡੋਜ਼ ਲਈ। ਪ੍ਰੋਫੈਸਰ ਸੂਟਨ ਜੋ ਕਿ ਉਮਰ ਦੇ 50ਵੇਂ ਸਾਲ ਵਿਚ ਹਨ, ਨੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਡੋਜ਼ ਉਨ੍ਹਾਂ ਦੀ ਸਿਹਤ ਦੀ ਰੱਖਿਆ ਕਰੇਗੀ ਅਤੇ ਉਨ੍ਹਾਂ ਨੂੰ ਅਗਲੀ ਡੋਜ਼ 12 ਹਫ਼ਤਿਆਂ ਬਾਅਦ ਲਗਾਈ ਜਾਵੇਗੀ।
ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰੋਫੈਸਰ ਸੂਟਨ ਦੁਆਰਾ ਲਈ ਜਾਣ ਵਾਲੀ ਐਸਟ੍ਰੇਜ਼ੈਨੇਕਾ ਦੀ ਪਹਿਲੀ ਡੋਜ਼ ਨਾਲ ਲੋਕਾਂ ਦਾ ਮਨੋਬਲ ਵਧੇਗਾ ਅਤੇ ਲਗਾਏ ਜਾ ਰਹੇ ਕਿਆਸਾਂ ਤੋਂ ਜਨਤਕ ਧਿਆਨ ਹਟੇਗਾ। ਦਰਅਸਲ ਲੋਕਾਂ ਵਿਚ ਇਹ ਧਾਰਨਾ ਆਮ ਪਾਈ ਜਾ ਰਹੀ ਹੈ ਕਿ ਐਸਟ੍ਰੇਜ਼ੈਨੇਕਾ ਦੀ ਵਰਤੋਂ ਨਾਲ ਬਲੱਡ ਕਲਾਟਿੰਗ ਦੀ ਸਮੱਸਿਆ ਆ ਰਹੀ ਹੈ ਅਤੇ ਇਸ ਲਈ ਲੋਕ ਇਸ ਦਵਾਈ ਤੋਂ ਪ੍ਰਹੇਜ਼ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਜੌਰਜ ਫਲਾਇਡ ਮਾਮਲਾ : ਸਾਬਕਾ ਪੁਲਸ ਅਧਿਕਾਰੀ ਦੋਸ਼ੀ ਕਰਾਰ, ਬਾਈਡੇਨ ਨੇ ਫ਼ੈਸਲੇ ਦਾ ਕੀਤਾ ਸਵਾਗਤ
ਪ੍ਰੋਫੈਸਰ ਸੂਟਨ ਨੇ ਉਕਤ ਸਮੱਸਿਆ ਨੂੰ ਨਕਾਰਦਿਆਂ ਕਿਹਾ ਕਿ ਜਿਹੜੀ ਸਮੱਸਿਆ ਆਈ ਹੈ ਉਹ ਬਹੁਤ ਹੀ ਸੀਮਿਤ ਹੈ ਅਤੇ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਹੀ ਹੋ ਜਾਵੇ। ਇਸ ਲਈ ਆਪਣੇ ਅਤੇ ਆਪਣੇ ਸਮਾਜ ਦੇ ਬਚਾਅ ਵਜੋਂ ਟੀਕਾਕਰਣ ਕਰਵਾਉਣਾ ਬਹੁਤ ਜ਼ਰੂਰੀ ਹੈ।ਜ਼ਿਕਰਯੋਗ ਹੈ ਕਿ ਬਲੱਡ ਕਲਾਟਿੰਗ ਵਾਲੀ ਸਮੱਸਿਆ ਦੇ ਚਲਦਿਆਂ ਵਿਕਟੋਰੀਆ ਵਿਚ ਬੀਤੇ 9 ਅਪ੍ਰੈਲ ਨੂੰ ਐਸਟ੍ਰੇਜ਼ੈਨੇਕਾ ਵੈਕਸੀਨ ਨੂੰ 50 ਸਾਲਾਂ ਦੀ ਉਮਰ ਤੋਂ ਵੱਧ ਦੇ ਲੋਕਾਂ ਨੂੰ ਦੇਣਾ ਬੰਦ ਕਰ ਦਿੱਤਾ ਗਿਆ ਸੀ ਜੋ ਕਿ ਹੁਣ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਨੋਟ- ਮੁੱਖ ਸਿਹਤ ਅਧਿਕਾਰੀ ਬਰੈਟ ਸੂਟਨ ਨੇ ਲਈ ਐਸਟ੍ਰੇਜ਼ੈਨੇਕਾ ਦੀ ਪਹਿਲੀ ਡੋਜ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੌਰਜ ਫਲਾਇਡ ਮਾਮਲਾ : ਸਾਬਕਾ ਪੁਲਸ ਅਧਿਕਾਰੀ ਦੋਸ਼ੀ ਕਰਾਰ, ਬਾਈਡੇਨ ਨੇ ਫ਼ੈਸਲੇ ਦਾ ਕੀਤਾ ਸਵਾਗਤ
NEXT STORY