ਕੁਆਲਾਲੰਪੁਰ/ਸਿਡਨੀ (ਏਪੀ) ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਵੀਰਵਾਰ ਨੂੰ ਅਮਰੀਕਾ ਦੇ ਨਾਲ ਆਪਣੇ ਪ੍ਰਮਾਣੂ ਪਣਡੁੱਬੀ ਸਮਝੌਤੇ ਦਾ ਬਚਾਅ ਕੀਤਾ। ਇਹ ਧਿਆਨ ਦੇਣ ਯੋਗ ਹੈ ਕਿ ਇਹ ਸਮਝੌਤਾ ਖੇਤਰ ਵਿੱਚ ਤਣਾਅ ਵਧਾ ਸਕਦਾ ਹੈ ਅਤੇ ਹਥਿਆਰਾਂ ਦੀ ਦੌੜ ਨੂੰ ਵਧਾਵਾ ਦੇ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ - ਯੂਕੇ ਪੁਲਸ ਨੇ 25 ਸਾਲਾ ਵਿਅਕਤੀ 'ਤੇ ਸੰਸਦ ਮੈਂਬਰ ਦੇ ਕਤਲ ਦਾ ਲਗਾਇਆ ਦੋਸ਼
ਯੂਕੇ ਦੇ ਆਰਮਡ ਫੋਰਸਿਜ਼ ਦੇ ਸਕੱਤਰ ਜੇਮਜ਼ ਹਿੱਪੀ ਨੇ ਕਿਹਾ ਕਿ ਓਕਸ ਸਮਝੌਤੇ ਨੂੰ ਕਾਫੀ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਕੇ ਅਤੇ ਅਮਰੀਕਾ ਸਾਲਾਂ ਤੋਂ ਅਜਿਹੀ ਤਕਨਾਲੋਜੀ ਸਾਂਝੀ ਕਰ ਰਹੇ ਹਨ ਅਤੇ ਇਸ ਵਿਚ ਆਸਟ੍ਰੇਲੀਆ ਵੱਲੋਂ ਸ਼ਾਮਲ ਹੋਣ ਦਾ ਫ਼ੈਸਲਾ ਸਿਰਫ ਆਪਣੀ ਪਣਡੁੱਬੀ ਸਮਰੱਥਾ ਨੂੰ ਵਿਕਸਿਤ ਕਰਨਾ ਹੈ। ਇਹ ਸਮਝੌਤਾ ਆਸਟ੍ਰੇਲੀਆ ਨੂੰ ਆਪਣੀਆਂ ਪਣਡੁੱਬੀਆਂ ਨੂੰ ਊਰਜਾ ਦੀ ਸਪਲਾਈ ਲਈ ਪ੍ਰਮਾਣੂ ਰਿਐਕਟਰ ਮੁਹੱਈਆ ਕਰਵਾਏਗਾ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਨੇ ਇਸ ਗੱਲ 'ਤੇ ਸਹਿਮਤੀ ਦਿੱਤੀ ਕਿ ਇਹ ਕੋਈ ਰੱਖਿਆ ਗੱਠਜੋੜ ਜਾਂ ਸੁਰੱਖਿਆ ਸਮਝੌਤਾ ਨਹੀਂ ਹੈ।
ਯੂਕੇ ਪੁਲਸ ਨੇ 25 ਸਾਲਾ ਵਿਅਕਤੀ 'ਤੇ ਸੰਸਦ ਮੈਂਬਰ ਦੇ ਕਤਲ ਦਾ ਲਗਾਇਆ ਦੋਸ਼
NEXT STORY